'ਚਿੱਟੇ' ਦਾ ਤਸਕਰ ਨਿਕਲਿਆ ਥਾਣੇਦਾਰ, ਐਸਐਚਓ ਤੇ ਡਰਾਈਵਰ ਕੋਲੋਂ ਮਿਲੀ ਹੈਰੋਇਨ
ਏਬੀਪੀ ਸਾਂਝਾ | 19 Feb 2020 01:48 PM (IST)
ਲੁਧਿਆਣਾ 'ਚ ਐਸਟੀਐਫ ਪੁਲਿਸ ਨੇ ਡਿਵੀਜ਼ਨ ਨੰਬਰ 2 ਦੇ ਐਸਐਚਓ ਅਮਨਦੀਪ ਸਿੰਘ ਗਿੱਲ ਤੇ ਉਸ ਦੇ ਡਰਾਈਵਰ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਇਸ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੀ ਹੈ।
ਸੰਕੇਤਕ ਤਸਵੀਰ
ਲੁਧਿਆਣਾ: ਇੱਥੇ ਐਸਟੀਐਫ ਪੁਲਿਸ ਨੇ ਡਿਵੀਜ਼ਨ ਨੰਬਰ 2 ਦੇ ਐਸਐਚਓ ਅਮਨਦੀਪ ਸਿੰਘ ਗਿੱਲ ਤੇ ਉਸ ਦੇ ਡਰਾਈਵਰ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਇਸ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਹੈਰੋਇਨ ਤੋਂ ਇਲਾਵਾ ਵੀ ਕਾਫੀ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਦੋਵਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮਾਂ ਦਾ ਇੰਟਰਨੈਸ਼ਨਲ ਡੱਰਗ ਤਸਕਰਾਂ ਨਾਲ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ।