ਨਵੀਂ ਦਿੱਲੀ: ਭਾਰਤ-ਚੀਨ ਸਰਹੱਦ 'ਤੇ ਤਣਾਅ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਆਪਣੀ ਰੂਸ ਯਾਤਰਾ ਦੌਰਾਨ ਚੀਨੀ ਰੱਖਿਆ ਮੰਤਰੀ ਵੇਈ ਫੇਂਗਹੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਦਰਮਿਆਨ ਇਹ ਮੁਲਾਕਾਤ ਦੋ ਘੰਟੇ 20 ਮਿੰਟ ਚੱਲੀ। ਐਸਸੀਓ ਤੋਂ ਇਲਾਵਾ ਇਸ ਬੈਠਕ ਨੂੰ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਵੱਡੀ ਗਲਤੀ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨਾਥ ਸਿੰਘ ਨੂੰ ਚੀਨੀ ਰੱਖਿਆ ਮੰਤਰੀ ਨਾਲ ਮੁਲਾਕਾਤ ਲਈ ਸਹਿਮਤ ਨਹੀਂ ਹੋਣਾ ਚਾਹੀਦਾ ਸੀ।




ਇੱਕ ਟਵੀਟ ਵਿੱਚ ਸੁਬਰਾਮਨੀਅਮ ਸਵਾਮੀ ਨੇ ਲਿਖਿਆ, "ਸਾਡੇ ਚੰਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚੀਨੀ ਰੱਖਿਆ ਮੰਤਰੀ ਨਾਲ ਮੁਲਾਕਾਤ ਕਰਨ ਲਈ ਸਹਿਮਤ ਨਹੀਂ ਹੋਣਾ ਚਾਹੀਦਾ ਸੀ ਭਾਵੇਂ ਉਹ ਮਿਲਣਾ ਚਾਹੁੰਦੇ ਸੀ। ਇਹ ਇੱਕ ਸਮੂਹਕ ਫੈਸਲਾ ਹੋਣਾ ਚਾਹੀਦਾ ਸੀ। ਮੇਰੀ ਨਿੱਜੀ ਰਾਏ ਹੈ ਕਿ ਚੀਨ ਰੱਖਿਆ ਮੰਤਰੀ ਨੂੰ ਮਿਲਣਾ ਵੱਡੀ ਗਲਤੀ ਸੀ।”




ਇਸ ਤੋਂ ਬਾਅਦ ਸੁਬਰਾਮਨੀਅਮ ਸਵਾਮੀ ਨੇ ਇਕ ਹੋਰ ਟਵੀਟ 'ਚ ਅੱਜ ਚੀਨੀ ਵਿਦੇਸ਼ ਮੰਤਰੀ ਨਾਲ ਅਗਲੇ ਹਫ਼ਤੇ ਦੀ ਮੀਟਿੰਗ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, “ਭਾਰਤ ਨੂੰ ਅਗਲੇ ਹਫਤੇ ਚੀਨੀ ਵਿਦੇਸ਼ ਮੰਤਰੀ ਨਾਲ ਸਾਡੇ ਵਿਦੇਸ਼ ਮੰਤਰੀ ਦੀ ਪ੍ਰਸਤਾਵਿਤ ਬੈਠਕ ਨੂੰ ਰੱਦ ਕਰਨਾ ਚਾਹੀਦਾ ਹੈ। ਇਹ ਬੇਕਾਰ ਹੈ ਕਿਉਂਕਿ ਭਾਰਤ ਚਾਹੁੰਦਾ ਹੈ ਕਿ ਚੀਨ ਕਬਜ਼ੇ ਵਾਲੇ ਭਾਰਤੀ ਖੇਤਰ ਨੂੰ ਖਾਲੀ ਕਰੇ, ਪਰ ਚੀਨ ਇਸ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਨਹੀਂ ਦੇਵੇਗਾ। ਇਸ ਲਈ ਇਸ ਨੂੰ ਖਾਲੀ ਨਹੀਂ ਕਰੇਗਾ।"