ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲੇ ਸੁਖਬੀਰ ਬਾਦਲ, ਖੇਤੀ ਆਰਡੀਨੈਂਸ ਬਿੱਲ 'ਤੇ ਦਸਤਖਤ ਨਾ ਕਰਨ ਦੀ ਅਪੀਲ
ਏਬੀਪੀ ਸਾਂਝਾ | 21 Sep 2020 05:36 PM (IST)
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਵਫਦ ਅੱਜ ਖੇਤੀ ਆਰਡੀਨੈਂਸ ਸੰਬਧੀ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ।
ਚੰਡੀਗੜ੍ਹ: ਸੰਸਦ ਦੇ ਚਾਲੂ ਮਾਨਸੂਨ ਸੈਸ਼ਨ 'ਚ ਲਿਆਂਦੇ ਗਏ ਤਿੰਨ ਬਿੱਲਾਂ 'ਚੋਂ ਦੋ ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ। ਤੀਜੇ ਬਿੱਲ ਨੂੰ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੀ ਮੋਹਰ ਲਗਣ ਦਾ ਇੰਤਜ਼ਾਰ ਹੈ। ਮੋਦੀ ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾ ਕਾਲ 'ਚ ਲਿਆਂਦੇ ਗਏ ਖੇਤੀ ਨਾਲ ਜੁੜੇ ਤਿੰਨ ਅਹਿਮ ਆਰਡੀਨੈਂਸ ਕਿਸਾਨਾਂ ਦੇ ਹਿੱਤ 'ਚ ਹੈ। ਪਰ ਇਸ ਨੂੰ ਲੈ ਕੇ ਕਿਸਾਨਾਂ ਵਲੋਂ ਖਾਸਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਵਫਦ ਅੱਜ ਖੇਤੀ ਆਰਡੀਨੈਂਸ ਸੰਬਧੀ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ। ਰਾਮ ਨਾਥ ਕੋਵਿੰਦ ਨੂੰ ਅਕਾਲੀ ਦਲ ਵਲੋਂ ਖੇਤੀ ਆਰਡੀਨੈਂਸ ਬਿੱਲ 'ਤੇ ਦਸਤਖਤ ਨਾ ਕਰਨ ਦੀ ਬੇਨਤੀ ਕੀਤੀ ਗਈ। ਨਾਲ ਹੀ ਪਾਰਲੀਮੈਂਟ 'ਚ ਬਿਲ ਵਾਪਿਸ ਭੇਜਣ ਦੀ ਗਲ ਆਖੀ ਗਈ।