ਚੰਡੀਗੜ੍ਹ: ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ ਮਗਰੋਂ ਸਿਆਸੀ ਹੱਲ਼ਚਲ ਤੇਜ਼ ਹੋ ਗਈ ਹੈ। ਢੀਂਡਸਾ ਨੇ ਐਲਾਨ ਕੀਤਾ ਹੈ ਕਿ ਹਮਖਿਆਲੀ ਧਿਰਾਂ ਨਾਲ ਮਿਲ ਕੇ ਤੀਜਾ ਮੋਰਚਾ ਉਸਾਰਿਆ ਜਾਵੇਗਾ। ਇਸ ਦੀ ਪਹਿਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਢੀਂਡਸਾ ਦੀ ਹਮਾਇਤ ਦਾ ਐਲਾਨ ਕੀਤਾ ਹੈ।

ਤਿੜਕਣ ਲੱਗਾ ਨੂੰਹ ਮਾਸ ਦਾ ਰਿਸ਼ਤਾ? ਜਾਣੋ ਸੁਖਬੀਰ ਬਾਦਲ ਨੇ ਕਿਉਂ ਲਿਖੀ ਮੋਦੀ ਨੂੰ ਚਿੱਠੀ?

ਰਵੀਇੰਦਰ ਸਿੰਘ ਨੇ ਕਿਹਾ ਕਿ ਹਮਖਿਆਲੀ ਪਾਰਟੀਆਂ ਦੇ ਸਹਿਯੋਗ ਨਾਲ ਬਾਦਲਾਂ ਤੋਂ ਸਿੱਖ ਕੌਮ ਦੇ ਮੁਕੱਦਸ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਅਜ਼ਾਦ ਕਰਵਾਉਣ ਉਪਰੰਤ ਸਿੱਖ ਕੌਮ ਨੂੰ ਸਮਰਪਿਤ ਕੀਤੇ ਜਾਣਗੇ। ਰਵੀਇੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1978 ਤੋਂ ਪਾਰਟੀ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਜੋ ਹੁਣ ਤੱਕ ਜਾਰੀ ਹੈ।

ਉਨ੍ਹਾਂ ਕਿਹਾ ਕਿ ਬਾਦਲ ਵਰਗੇ ਮਸੰਦਾਂ ਪਾਸੋਂ ਗੁਰੂ ਘਰ ਤੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਮੁਕਤ ਕਰਵਾਉਣੀ ਜ਼ਰੂਰੀ ਹੈ, ਜਿਨ੍ਹਾਂ ਇਸ ਨੂੰ ਘੱਪਲਿਆਂ ਦਾ ਸਥਾਨ ਬਣਾ ਦਿੱਤਾ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਰ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਸਾਂਝਾ ਮਹਾਜ ਬਣਾਇਆ ਜਾਵੇਗਾ ਤੇ ਸਮੂਹ ਬਾਦਲ ਵਿਰੋਧੀਆਂ ਨੂੰ ਨਾਲ ਲੈ ਕੇ ਸਿੱਖ ਮਸਲਿਆਂ ਲਈ ਘੋਲ ਕੀਤਾ ਜਾਵੇਗਾ।

ਜਥੇਦਾਰ ਦਾ ਸਰਕਾਰ ਖਿਲਾਫ ਮੋਰਚਾ, ਸਿੱਖਾਂ 'ਤੇ ਅੱਤਿਆਚਾਰ ਦਾ ਇਲਜ਼ਾਮ

ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਗੁਰਧਾਮ ਵੀ ਨਹੀ ਬਖਸ਼ੇ ਸਗੋ ਦੋਹਾਂ ਹੱਥਾਂ ਨਾਲ ਲੁੱਟ ਕੀਤੀ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲ ਸਰਕਰ ਸਮੇਂ ਹੋਈ, ਦੋ ਸਿੱਖ ਨੌਜੁਆਨ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ ਪਰ ਬਾਦਲਾਂ ਇਨਸਾਫ ਦੀ ਥਾਂ ਵੋਟਾਂ ਖਾਤਰ ਰਾਮ ਰਹੀਮ ਅੱਗੇ ਗੋਡੇ ਟੇਕਦਿਆਂ, ਉਸ ਨੂੰ ਬਿਨਾ ਪੇਸ਼ੀ ਦੇ, ਜਥੇਦਾਰਾਂ ਤੋਂ ਮਾਫੀ ਦਵਾਈ ਗਈ।

ਰਵੀਇੰਦਰ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਸਮੂਹ ਪੰਥਕ ਸੰਗਠਨਾਂ ਨੂੰ ਨਾਲ ਲੈ ਕੇ ਸਾਂਝਾ ਫਰੰਟ ਸਿੱਖ ਕੌਮ ਦੇ ਹਿੱਤਾਂ ਲਈ ਬਣਾਇਆ ਜਾਵੇਗਾ।ਰਵੀਇੰਦਰ ਸਿੰਘ ਨੇ ਨਿਧੱੜਕ ਸਿੰਘ ਬਰਾੜ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਉਣ ਉਪਰੰਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਏ ਗਏ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਫੈਸਲੇ ਦਾ ਸਵਾਗਤ ਕੀਤਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ