ਪਤਨੀ 'ਤੇ ਗੋਲੀ ਚਲਾਉਣ ਵਾਲੇ ਡੀਐਸਪੀ ਨੇ ਕੀਤਾ ਸਿਰੰਡਰ
ਏਬੀਪੀ ਸਾਂਝਾ | 02 Mar 2020 06:05 PM (IST)
ਪਾਰਟੀ 'ਚ ਪਤਨੀ 'ਤੇ ਗੋਲੀ ਚਲਾਉਣ ਵਾਲੇ ਪੰਜਾਬ ਪੁਲਿਸ ਦੇ ਡੀਐਸਪੀ ਅਤੁੱਲ ਸੋਨੀ ਨੇ ਆਤਮ ਸਮਰਪਨ ਕਰਨ ਦਿੱਤਾ ਹੈ। ਇੱਕ ਪਾਰਟੀ ਦੌਰਾਨ ਡੀਐਸਪੀ ਅਤੁੱਲ ਸੋਨੀ ਦਾ ਆਪਣੀ ਪਤਨੀ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ।
NEXT PREV
ਚੰਡੀਗੜ੍ਹ: ਪਾਰਟੀ 'ਚ ਪਤਨੀ 'ਤੇ ਗੋਲੀ ਚਲਾਉਣ ਵਾਲੇ ਪੰਜਾਬ ਪੁਲਿਸ ਦੇ ਡੀਐਸਪੀ ਅਤੁੱਲ ਸੋਨੀ ਨੇ ਆਤਮ ਸਮਰਪਨ ਕਰਨ ਦਿੱਤਾ ਹੈ। ਇੱਕ ਪਾਰਟੀ ਦੌਰਾਨ ਡੀਐਸਪੀ ਅਤੁੱਲ ਸੋਨੀ ਦਾ ਆਪਣੀ ਪਤਨੀ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ। ਇਸ ਦੌਰਾਨ ਅਤੁੱਲ ਸੋਨੀ ਨੇ ਗੋਲੀ ਚਲਾ ਦਿੱਤੀ ਸੀ। ਸੋਨੀ ਨੇ ਅੱਜ ਮੁਹਾਲੀ ਦੀ ਅਦਾਲਤ ਵਿੱਚ ਸਿਰੰਡਰ ਕਰ ਦਿੱਤਾ ਹੈ। ਮੋਹਾਲੀ ਅਦਾਲਤ ਦੇ ਮਾਣਯੋਗ ਜੱਜ ਡੀਐੱਸਪੀ ਅਤੁਲ ਸੋਨੀ ਨੂੰ ਰੋਪੜ ਜੇਲ੍ਹ 'ਚ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ। ਦੱਸ ਦਈਏ ਕਿ ਸੋਨੀ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਉਸ 'ਤੇ ਘਰ ਜਾ ਕੇ ਗੋਲੀ ਚਲਾਈ ਸੀ। ਅਤੁੱਲ ਦੀ ਸ਼ਿਕਾਇਤ ਕਰਦਿਆਂ ਉਸ ਦੀ ਪਤਨੀ ਨੇ ਕੁਝ ਸਬੂਤ ਵੀ ਪੇਸ਼ ਕੀਤੇ ਸੀ। ਜਾਣੋ ਮਾਮਲਾ; ਇਹ ਮਾਮਲਾ 19 ਜਨਵਰੀ ਦਾ ਹੈ ਜਦੋਂ ਅਤੁਲ ਸੋਨੀ ਨੇ ਆਪਣੀ ਪਤਨੀ 'ਤੇ ਗੋਲੀ ਚਲਾਈ ਸੀ। ਇਸ ਤੋਂ ਬਾਅਦ ਅਤੁਲ ਸੋਨੀ ਫਰਾਰ ਹੋ ਗਿਆ ਸੀ। ਅਤੁਲ ਸੋਨੀ 82 ਬਟਾਲੀਅਨ ਪੀਏਪੀ ਚੰਡੀਗੜ੍ਹ 'ਚ ਤਾਇਨਾਤ ਸੀ।