ਕੰਪਨੀ ਨੇ ਕਿਹਾ ਕਿ ਹੁਣ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਲੋਕ ਘਰ ਬੈਠ ਕੇ ਸ਼ਰਾਬ ਮੰਗ ਸਕਣਗੇ। ਇਸ ਲਈ, ਉਨ੍ਹਾਂ ਨੂੰ ਸਵਿਗੀ ਐਪ ਨੂੰ ਅਪਡੇਟ ਕਰਨਾ ਪਵੇਗਾ ਤੇ ਇਸ ਦੇ 'ਵਾਈਨ ਸ਼ਾਪਸ' ਕੈਟਾਗਿਰੀ ਵਿੱਚ ਜਾਣਾ ਹੋਵੇਗਾ। ਕੰਪਨੀ ਨੇ ਕਿਹਾ ਕਿ ਇਹ ਸੇਵਾ ਆਉਣ ਵਾਲੇ ਹਫਤੇ ਵਿੱਚ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਚਾਲੂ ਹੋ ਜਾਵੇਗੀ।
ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਸਵਿੱਗੀ ਨੇ ਗਾਹਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਤੇ ਸਥਾਨਕ ਸਰਕਾਰਾਂ ਨਾਲ ਹਰ ਢੰਗ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ।- ਅਨੁਜ ਰਾਠੀ, ਸਵਿਗੀ ਦੇ ਉਪ-ਰਾਸ਼ਟਰਪਤੀ (ਉਤਪਾਦ)
ਸਵਿੱਗੀ ਨੇ ਦੱਸਿਆ ਕਿ ਹਰ ਵਾਈਨ ਆਰਡਰ ਦੇ ਨਾਲ ਇੱਕ ਓਟੀਪੀ ਹੋਵੇਗਾ ਤੇ ਜਦੋਂ ਗਾਹਕ ਓਟੀਪੀ ਦੱਸੇਗਾ ਉਸ ਨੂੰ ਵਾਈਨ ਦੀ ਹੋਮ ਡਿਲੀਵਰੀ ਉਦੋਂ ਹੀ ਹੋਏਗੀ। ਇਸ ਦੇ ਨਾਲ ਹੀ ਸਵਿਗੀ ਨੇ ਦੱਸਿਆ ਕਿ ਸ਼ਰਾਬ ਦੇ ਆਰਡਰ ‘ਚ ਸਰਕਾਰੀ ਨਿਯਮਾਂ ਮੁਤਾਬਕ ਮਾਤਰਾ ਦੀ ਇੱਕ ਹੀ ਲਿਮਟ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904