ਨਵੀਂ ਦਿੱਲੀ: ਰਿਜ਼ਰਵ ਬੈਂਕ (RBI) ਦੇ ਤਾਜ਼ਾ ਅੰਕੜਿਆਂ ਮੁਤਾਬਕ, 8 ਮਈ ਨੂੰ ਖਤਮ ਹੋਏ ਪੰਦਰਵਾੜੇ ਦੇ ਅੰਤ 'ਚ ਬੈਂਕ ਕਰਜ਼ੇ (bank loans) ਇੱਕ ਸਾਲ ਪਹਿਲਾਂ ਦੇ ਮੁਕਾਬਲੇ 6.52% ਵਧ ਕੇ 102.52 ਲੱਖ ਕਰੋੜ ਰੁਪਏ ਹੋ ਗਏ, ਜਦੋਂਕਿ ਬੈਂਕਾਂ ਵਿੱਚ ਜਮ੍ਹਾਂ (bank deposits) ਰਕਮ 10.64% ਵਧ ਕੇ 138.50 ਲੱਖ ਕਰੋੜ ਰੁਪਏ ਹੋ ਗਈ। ਇਸ ਤੋਂ ਪਹਿਲਾਂ 10 ਮਈ, 2019 ਨੂੰ ਖਤਮ ਹੋਏ ਪੰਦਰਵਾੜੇ ਵਿੱਚ ਬੈਂਕ ਦਾ ਕਰਜ਼ਾ 96.24 ਲੱਖ ਕਰੋੜ ਰੁਪਏ ਸੀ ਤੇ ਜਮ੍ਹਾ 125.17 ਲੱਖ ਕਰੋੜ ਰੁਪਏ ਸੀ।
ਪਿਛਲੇ ਪੰਦਰਵਾੜੇ ਦੇ ਮੁਕਾਬਲੇ ਬੈਂਕ ਕਰਜ਼ਾ 21,010.36 ਕਰੋੜ ਰੁਪਏ ਘਟਾ ਕੇ 102.52 ਲੱਖ ਕਰੋੜ ਰੁਪਏ ਰਹਿ ਗਿਆ। ਇਹ ਰਕਮ ਪਿਛਲੇ ਹਫ਼ਤੇ 24 ਅਪਰੈਲ 2020 ਨੂੰ ਖ਼ਤਮ ਹੋਏ ਪੰਦਰਵਾੜੇ ਵਿੱਚ 102.73 ਲੱਖ ਕਰੋੜ ਰੁਪਏ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਐਮਐਸਐਮਈ, ਖੇਤੀਬਾੜੀ ਤੇ ਪ੍ਰਚੂਨ ਸਮੇਤ ਵੱਖ-ਵੱਖ ਸੈਕਟਰਾਂ ਲਈ 6.45 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ। ਇਹ ਮਨਜ਼ੂਰੀ 1 ਮਾਰਚ ਤੋਂ 15 ਮਈ ਤੱਕ ਦਿੱਤੀ ਗਈ ਸੀ। ਜਨਤਕ ਖੇਤਰ ਦੇ ਬੈਂਕਾਂ ਨੇ 8 ਮਈ ਤੱਕ 5.95 ਲੱਖ ਕਰੋੜ ਦਾ ਕਰਜ਼ਾ ਮਨਜ਼ੂਰ ਕੀਤਾ ਹੈ।
ਪਬਲਿਕ ਸੈਕਟਰ ਦੇ ਬੈਂਕਾਂ ਨੇ ਹੁਣ ਤੱਕ 1.03 ਲੱਖ ਕਰੋੜ ਰੁਪਏ ਦੀ ਐਮਰਜੈਂਸੀ ਲੋਨ ਦੀ ਸਹੂਲਤ ਤੇ ਕਾਰਜਸ਼ੀਲ ਪੂੰਜੀ ਵਧਾ ਦਿੱਤੀ ਹੈ। ਇਹ ਵਿਸਥਾਰ 20 ਮਾਰਚ ਤੋਂ 15 ਮਈ ਦੀ ਮਿਆਦ ਵਿੱਚ ਹੋਇਆ ਸੀ। 8 ਮਈ ਤੱਕ 65,879 ਕਰੋੜ ਰੁਪਏ ਦੇ ਕਰਜ਼ੇ ਦੇ ਮੁਕਾਬਲੇ ਇਸ ਵਿਚ ਕਾਫ਼ੀ ਵਾਧਾ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਦੇ ਕਹਿਰ 'ਚ RBI ਦਾ ਵੱਡਾ ਖੁਲਾਸਾ! ਬੈਂਕ ਕਰਜ਼ ‘ਚ 6.52% ਤੇ ਬੈਂਕ ਡਿਪੋਜ਼ਿਟ 'ਚ 10.64% ਵਾਧਾ
ਏਬੀਪੀ ਸਾਂਝਾ
Updated at:
21 May 2020 03:14 PM (IST)
ਬੈਂਕ ਕਰਜ਼ੇ ਇੱਕ ਸਾਲ ਪਹਿਲਾਂ ਨਾਲੋਂ 6.52 ਪ੍ਰਤੀਸ਼ਤ ਵਧ ਕੇ 102.52 ਲੱਖ ਕਰੋੜ ਰੁਪਏ ਹੋ ਗਏ ਹਨ। ਆਰਬੀਆਈ ਨੇ ਇਹ ਜਾਣਕਾਰੀ ਦਿੱਤੀ ਹੈ।
- - - - - - - - - Advertisement - - - - - - - - -