ਨਵੀਂ ਦਿੱਲੀ: ਯੂ ਟਿਊਬ ਨੇ ਆਪਣੇ ਯੂਜ਼ਰਜ਼ ਦੀ ਸਿਹਤ ਦਾ ਖ਼ਿਆਲ ਰੱਖਦਿਆਂ 'Bed Time Reminder' ਨਾਂ ਦਾ ਫ਼ੀਚਰ ਉਤਾਰਿਆ ਹੈ। ਇਹ ਉਨ੍ਹਾਂ ਲੋਕਾਂ ਲਈ ਮਦਦਗਾਰ ਸਾਬਤ ਹੋਵੇਗਾ ਜੋ ਵੀਡੀਓ ਦੇਖਦੇ-ਦੇਖਦੇ ਸੌਣਾ ਭੁੱਲ ਜਾਂਦੇ ਹਨ।


ਬੈਡਟਾਈਮ ਰਿਮਾਈਂਡਰ ਯੂਜ਼ਰ ਨੂੰ ਇਹ ਯਾਦ ਦਿਵਾਏਗਾ ਕਿ ਤੁਸੀਂ ਲੰਮੇ ਸਮੇਂ ਤੋਂ ਵੀਡੀਓਜ਼ ਦੇਖ ਰਹੇ ਹੋ। ਇਸ ਫੀਚਰ ਨੂੰ ਯੂਜ਼ਰ ਆਪਣੇ ਸਮੇਂ ਮੁਤਾਬਕ ਸੈੱਟ ਕਰ ਸਕਦਾ ਹੈ।

ਇਸ ਫੀਚਰ ਨੂੰ Android ਤੇ iOS ਦੋਵਾਂ ਪਲੇਟਫਾਰਮਜ਼ 'ਤੇ ਲੌਂਚ ਕਰ ਰਿਹਾ ਹੈ। ਇਸ ਫੀਚਰ ਰਾਹੀਂ ਯੂਜ਼ਰ 15,30,60 ਤੇ 90 ਮਿੰਟ ਦਾ ਬ੍ਰੇਕਸੈੱਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-