ਕੋਏਂਟਬੂਰ: ਤਾਮਿਲਨਾਡੂ ਦੇ ਕੋਏਂਟਬੂਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਇਲਜਾਮ ਲਗਾਇਆ ਗਿਆ ਹੈ ਕਿ 3 ਸਕੂਲੀ ਵਿਦਿਆਰਥੀਆਂ ਨੇ 11 ਸਾਲਾਂ ਦੀ 7 ਵੀਂ ਕਲਾਸ ਦੀ ਵਿਦਿਆਰਥਣ ਨਾਲ ਕਈ ਵਾਰ ਬਲਾਤਕਾਰ ਕੀਤਾ। ਕੇਸ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਦੇ ਖਿਲਾਫ ਯੌਨ ਉਤਪੀੜਨ ਦਾ ਕੇਸ ਦਰਜ ਕਰ ਲਿਆ ਹੈ।


ਜਿਸ ਤੋਂ ਬਾਅਦ ਪੁਲਿਸ ਨੇ ਦੋ ਵਿਦਿਆਰਥੀਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ। ਫਿਲਹਾਲ ਪੁਲਿਸ ਨੇ ਫਰਾਰ ਤੀਜੇ ਵਿਦਿਆਰਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸ ਦੀ ਮਾਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਮਕਾਨ ਮਾਲਕ ਦੀ ਗਰਾਉਂਡ ਫਲੋਰ 'ਤੇ ਵਿਦਿਆਰਥਣ ਅਕਸਰ ਟੀਵੀ ਦੇਖਣ ਜਾਂਦੀ ਸੀ।

ਚਾਹ ਵਿਕਰੇਤਾ ਦੀ ਧੀ ਬਣੀ ਫਲਾਇੰਗ ਅਫ਼ਸਰ, ਹਵਾਈ ਫੌਜ 'ਚ ਜਾਣ ਲਈ ਛੱਡੀ ਸੀ ਸਰਕਾਰੀ ਨੌਕਰੀ

ਖਬਰਾਂ ਅਨੁਸਾਰ ਮਕਾਨ ਮਾਲਕ ਨੇ ਆਪਣੇ ਬੇਟੇ ਨੂੰ ਆਨਲਾਈਨ ਕਲਾਸ ਲਈ ਮੋਬਾਈਲ ਫੋਨ ਦਿੱਤਾ ਸੀ। ਪੁੱਤਰ ਰਿਸ਼ਤੇਦਾਰਾਂ ਦੇ ਕੰਮ ‘ਤੇ ਜਾਣ ਤੋਂ ਬਾਅਦ ਘਰ ਵਿੱਚ ਇਕੱਲਾ ਰਹਿੰਦਾ ਸੀ। ਪੁੱਤਰ ਦਾ ਇੱਕ ਦੋਸਤ ਵੀ ਅਕਸਰ ਉਸਦੇ ਘਰ ਆਉਂਦਾ ਹੁੰਦਾ ਸੀ। 20 ਮਈ ਨੂੰ ਜਦੋਂ ਲੜਕੀ ਮਕਾਨ ਮਾਲਕ ਦੇ ਘਰ ਟੀਵੀ ਦੇਖਣ ਗਈ ਤਾਂ ਉਸ ਨੇ ਦੇਖਿਆ ਕਿ ਦੋਵੇਂ ਵਿਦਿਆਰਥੀ ਮੋਬਾਈਲ 'ਤੇ ਇਤਰਾਜ਼ਯੋਗ ਵੀਡੀਓ ਦੇਖ ਰਹੇ ਸੀ।

ਜਿਵੇਂ ਹੀ ਵਿਦਿਆਰਥਣ ਘਰ 'ਚੋ ਨਿਕਲਣ ਲੱਗੀ, ਦੋਵਾਂ ਵਿਦਿਆਰਥੀਆਂ ਨੇ ਉਸ ਨੂੰ ਵੀਡੀਓ ਦੇਖਣ ਲਈ ਮਜਬੂਰ ਕੀਤਾ। ਬਾਅਦ ‘ਚ ਵਿਦਿਆਰਥਣ ਪਹਿਲੀ ਮੰਜ਼ਿਲ 'ਤੇ ਆਪਣੇ ਚਲੀ ਗਈ। ਦੋਵੇਂ ਨਾਬਾਲਗ ਵਿਦਿਆਰਥੀ ਵੀ ਉਸਦੇ ਮਗਰ ਉਸਦੇ ਘਰ ਦਾਖਲ ਹੋਏ। ਇਸ ਦੌਰਾਨ ਉਨ੍ਹਾਂ ਉਸ ਨਾਲ ਬਲਾਤਕਾਰ ਕੀਤਾ। ਫਿਰ ਉਨ੍ਹਾਂ ਆਪਣੇ ਤੀਜੇ ਸਾਥੀ ਨੂੰ ਬੁਲਾਇਆ ਅਤੇ ਵਿਦਿਆਰਥਣ ਨੂੰ ਵੀਡੀਓ ਦੇਖਣ ਲਈ ਮਜਬੂਰ ਕੀਤਾ। ਅਗਲੇ ਹਫ਼ਤੇ ਤਿੰਨਾਂ ਨੇ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ।

ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ

ਇੰਝ ਹੋਇਆ ਖੁਲਾਸਾ:

ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਵਿਦਿਆਰਥਣ ਦੇ ਪੇਟ ਵਿੱਚ ਦਰਦ ਹੋਇਆ। ਜਾਂਚ ਲਈ ਹਸਪਤਾਲ ਲੈ ਕੇ ਜਾਣ ‘ਤੇ ਉਸਨੇ ਡਾਕਟਰ ਨੂੰ ਇਸ ਘਟਨਾ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਉਸ ਦੇ ਮਕਾਨ ਮਾਲਕ ਦੇ ਬੇਟੇ ਅਤੇ ਉਸਦੇ ਦੋ ਦੋਸਤਾਂ ਨੇ ਉਸ ਨਾਲ ਬਲਾਤਕਾਰ ਕੀਤਾ। ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਡਾਕਟਰ ਨੇ ਮਹਿਲਾ ਥਾਣੇ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਦਿਆਰਥੀਆਂ ਖਿਲਾਫ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋ ਨਾਬਾਲਗ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਹੁਣ ਤੀਜੇ ਦੋਸ਼ੀ ਵਿਦਿਆਰਥੀ ਦੀ ਭਾਲ ਕਰ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ