ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਪੁਲਿਸ ਨੇ ਸਿਰਫ ਵਿਆਪਕ ਖੋਜ, ਗੁਪਤ ਜਾਣਕਾਰੀ ਅਤੇ ਤਕਨੀਕੀ ਅਧਿਐਨ ਦੇ ਸਿੱਟੇ ਵਜੋਂ ਹੱਲ ਕੀਤਾ ਹੈ। ਇਸ ਕੇਸ ਦੇ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬਾਬਾ ਭੂੰਡੀ, ਤਰਸੇਮ ਸਿੰਘ ਉਰਫ ਗਰੋਟਾ, ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਤਰਸੇਮ ਸਿੰਘ, ਸੁਖਚੈਨ ਸਿੰਘ ਉਰਫ ਚਾਨਾ ਪੁੱਤਰ ਪ੍ਰੇਮ ਸਿੰਘ (ਸਾਰੇ ਨਿਵਾਸੀ ਪਿੰਡ ਖੁਰਮਣੀਆ ਜ਼ਿਲ੍ਹਾ ਅੰਮ੍ਰਿਤਸਰ) ਅਤੇ ਸਤਨਾਮ ਸਿੰਘ ਉਰਫ ਸੱਤਾ ਅਤੇ ਰਵੀ ਪੁਤਰਾ ਇਕਬਾਲ ਸਿੰਘ ( ਦੋਵੇਂ ਵਸਨੀਕ ਪਿੰਡ ਸੰਘਾ) ਥਾਣਾ ਸਦਰ ਤਰਨਤਾਰਨ ਵਜੋਂ ਹੋਈ ਹੈ।
24 ਫਰਵਰੀ ਦੀ ਰਾਤ ਨੂੰ ਹੋਈ ਲੁੱਟ ਤੋਂ ਬਾਅਦ ਪੁਲਿਸ ਨੇ ਬਾਬਾ ਮਹਿੰਦਰ ਸਿੰਘ ਦੇ ਬਿਆਨ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕੀਤੀ ਸੀ। ਇਸ ਤੋਂ ਬਾਅਦ 1 ਮਾਰਚ ਨੂੰ ਆਈਪੀਸੀ ਦੀ ਇੱਕ ਹੋਰ ਧਾਰਾ 395 ਨੂੰ ਐਫਆਈਆਰ ਵਿਚ ਸ਼ਾਮਲ ਕੀਤਾ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਹਰੇਕ ਦੀ ਸਹੀ ਤਰ੍ਹਾਂ ਪਛਾਣ ਕੀਤੀ। ਸੁਖਚੈਨ ਸਿੰਘ ਨੂੰ 28 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਸਤਨਾਮ ਸਿੰਘ ਨੂੰ ਅਗਲੇ ਦਿਨ ਕਾਬੂ ਕਰ ਲਿਆ ਗਿਆ ਸੀ।