ਦੋ ਵਾਰ ਦੀ ਟੀ-20 ਇੰਟਰਨੈਸ਼ਨਲ ਵਰਲਡ ਕੱਪ ਜਿੱਤਣ ਵਾਲੇ ਵੈਸਟਇੰਡੀਜ਼ ਦੀ ਭਾਰਤ ਖਿਲਾਫ ਇਹ ਲਗਾਤਾਰ ਇਸ ਫਾਰਮੈਟ ‘ਚ ਛੇਵੀਂ ਹਾਰ ਹੈ, ਜੋ ਆਪਣੇ ਆਪ ‘ਚ ਵਰਲਡ ਰਿਕਾਰਡ ਹੈ। ਟੀਮ ਇੰਡੀਆ ਤੋਂ ਪਹਿਲਾਂ ਕੋਈ ਵੀ ਕੈਰੇਬਿਆਈ ਟੀਮ ਨੂੰ ਟੀ-20 ਇੰਟਰਨੈਸ਼ਨਲ ਦੇ ਲਗਾਤਾਰ 6 ਮੈਚਾਂ ‘ਚ ਹਰਾ ਨਹੀਂ ਸਕਿਆ ਹੈ।
ਇੰਨਾ ਹੀ ਨਹੀਂ, ਦੁਨੀਆ ਦੀ ਕੋਈ ਵੀ ਟੀਮ ਵੈਸਟਇੰਡੀਜ਼ ਤੋਂ ਲਗਾਤਾਰ ਦੋ ਟੀ-20 ਇੰਟਰਨੈਸ਼ਨਲ ਸੀਰੀਜ਼ ਵੀ ਨਹੀਂ ਜਿੱਤ ਸਕੀ। ਗਿਆਨਾ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ, ਜਿਸ ‘ਚ ਕਪਤਾਨ ਵਿਰਾਟ ਕੋਹਲੀ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਅਰਧ ਸੈਂਕੜਾ ਪਾਰੀਆਂ ਖੇਡੀਆਂ।
ਇਸ ਮੁਕਾਬਲੇ ਤੋਂ ਪਹਿਲਾਂ ਟੀਮ ਇੰਡੀਆ ਤੇ ਵੈਸਟਇੰਡੀਜ਼ ‘ਚ ਯੂਐਸਏ ਦੇ ਫਲੋਰੀਡਾ ‘ਚ 3 ਤੇ 4 ਅਗਸਤ ਨੂੰ ਸੀਰੀਜ਼ ਦੇ ਦੋ ਟੀ-20 ਮੈਚਾਂ ‘ਚ ਖੇਡੇ ਗਏ ਸੀ। ਇਸ ‘ਚ ਟੀਮ ਇੰਡੀਆ ਨੇ ਪਹਿਲਾ ਮੁਕਾਬਲਾ 4 ਵਿਕਟਾਂ ਤੇ ਦੂਜਾ 22 ਦੌੜਾਂ ਨਾਲ ਜਿੱਤ ਸੀਰੀਜ਼ ‘ਤੇ ਕਬਜ਼ਾ ਕੀਤਾ ਸੀ।
ਇਸ ਮੈਚ ਨੂੰ ਹਰਾਕੇ ਵੈਸਟਇੰਡੀਜ਼ ਦੇ ਨਾਂ ਇੱਕ ਹੋਰ ਸ਼ਰਮਨਾਕ ਵਰਲਡ ਰਿਕਾਰਡ ਦਰਜ ਹੋ ਗਿਆ ਹੈ। ਵੈਸਟਇੰਡੀਜ਼ ਦੀ ਟੀਮ ਇਹ ਟੀ-20 ਇੰਟਰਨੈਸ਼ਨਲ ਮੈਚਾਂ ‘ਚ 58ਵੀਂ ਹਾਰ ਸੀ। ਇਸ ਤੋਂ ਪਹਿਲਾਂ ਇਹ ਸ਼ਰਮਨਾਕ ਰਿਕਾਰਡ ਸੰਯੁਕਤ ਤੌਰ ‘ਤੇ ਬੰਗਲਾਦੇਸ਼ ਤੇ ਸ੍ਰੀਲੰਕਾ ਦੇ ਨਾਂ ਸੀ, ਜਿਸ ਨੇ 57-57 ਮੁਕਾਬਲੇ ਇਸ ਫਾਰਮੇਟ ਦੇ ਹਾਰੇ ਹਨ।
ਟੀ-20 ਮੈਚਾਂ ‘ਚ ਸਭ ਤੋਂ ਜ਼ਿਆਦਾ ਕੌਣ ਹਾਰਿਆ:- 58 ਵਾਰ ਵੈਸਟਇੰਡੀਜ਼, 57 ਵਾਰ ਬੰਗਲਾਦੇਸ਼, 57 ਵਾਰ ਸ੍ਰੀਲੰਕਾ, 56 ਵਾਰ ਨਿਊਜ਼ੀਲੈਂਡ