ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ 'ਚ ਆਪਣੀ ਹੀ ਪਤਨੀ ਨੂੰ ਗੋਲੀਆਂ ਮਾਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਤੇ ਉੱਥੇ ਹੀ ਹੁਣ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉੱਧਰ ਲੜਕੀ ਦੇ ਪੇਕੇ ਪਰਿਵਾਰ ਵਾਲੇ ਇਸ ਮਾਮਲੇ 'ਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ।
ਗੁਰਦਾਸਪੁਰ ਦੇ ਪਿੰਡ ਮੈਤਰੇ ਦੀ ਰਹਿਣ ਵਾਲੀ ਸੰਦੀਪ ਕੌਰ ਦਾ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਨਜ਼ਦੀਕ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਜੁਗਰਾਜ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ ਤੇ ਦੋ ਛੋਟੇ ਬੱਚੇ ਵੀ ਹਨ। ਉੱਥੇ ਹੀ ਜਾਣਕਾਰੀ ਹੈ ਕਿ 31 ਜਨਵਰੀ ਨੂੰ ਪਤਨੀ ਆਪਣੇ ਬੱਚੀਆਂ ਤੇ ਸੱਸ ਦੇ ਨਾਲ ਆਪਣੇ ਪੇਕੇ ਘਰ ਆਈ ਹੋਈ ਸੀ। ਆਪਣੀ ਮਾਂ ਪਤਨੀ ਤੇ ਬੱਚੀਆਂ ਨੂੰ ਲੈਣ ਲਈ ਜੁਗਰਾਜ ਬੀਤੀ ਦੇਰ ਰਾਤ ਪਹੁੰਚਿਆ ਤੇ ਆਪਣੀ ਮਾਂ ਤੇ ਬੱਚੀਆਂ ਨੂੰ ਆਪਣੇ ਇੱਕ ਦੋਸਤ ਨਾਲ ਗੱਡੀ 'ਚ ਘਰ ਭੇਜ ਦਿੱਤਾ ਤੇ ਪਤਨੀ ਨੂੰ ਆਪਣੇ ਨਾਲ ਲੈ ਮੋਟਰਸਾਈਕਲ 'ਤੇ ਲੈ ਕੇ ਰਵਾਨਾ ਹੋਇਆ।
ਘਰ ਪਹੁੰਚਣ ਤੋਂ ਪਹਿਲਾਂ ਹੀ ਰਾਹ 'ਚ ਪਿੰਡ ਚੀਮਾ ਖੁਡੀ ਜਾ ਉਸ ਨੇ ਆਪਣੀ ਪਤਨੀ 'ਤੇ ਗੋਲੀਆਂ ਚਲਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੰਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਜਾਂਚ ਅਧਿਕਾਰੀ ਸਾਬ ਸਿੰਘ ਨੇ ਦੱਸਿਆ ਦੀ ਉਨ੍ਹਾਂ ਵੱਲੋਂ ਪੁਲਿਸ ਥਾਣਾ ਹਰਗੋਬਿੰਦਪੁਰ 'ਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਉੱਧਰ ਲੜਕੀ ਦਾ ਪਰਿਵਾਰ ਸਦਮੇ ਤੇ ਡਰ 'ਚ ਹੈ ਅਤੇ ਉਹ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜੁਗਰਾਜ ਦੇ ਖਿਲਾਫ ਪਹਿਲਾਂ ਵੀ ਕਈ ਆਪਰਾਧਿਕ ਮਾਮਲੇ ਦਰਜ ਹਨ।
ਆਪਣੀ ਹੀ ਪਤਨੀ ਦਾ ਗੋਲੀਆਂ ਮਾਰ ਕੀਤਾ ਕਤਲ, ਮੁਜ਼ਲਮ 'ਤੇ ਪਹਿਲਾਂ ਵੀ ਦਰਜ ਅਪਰਾਧਕ ਮਾਮਲੇ
ਏਬੀਪੀ ਸਾਂਝਾ
Updated at:
03 Feb 2020 06:12 PM (IST)
ਜ਼ਿਲ੍ਹਾ ਗੁਰਦਾਸਪੁਰ 'ਚ ਆਪਣੀ ਹੀ ਪਤਨੀ ਨੂੰ ਗੋਲੀਆਂ ਮਾਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
- - - - - - - - - Advertisement - - - - - - - - -