ਮੋਗਾ: ਪਿਛਲੇ ਦਿਨ ਹਵਾਈ ਫੌਜ ਦਾ ਮਿਗ - 21 ਫਾਇਟਰ ਪਲੇਨ ਮੋਗਾ ਦੇ ਪਿੰਡ ਲੰਗੇਆਣਾ ਖੁਰਦ ਪੁਰਾਣਾ ਨਜ਼ਦੀਕ ਕ੍ਰੈਸ਼ ਹੋਇਆ ਸੀ, ਜਿਸ ਵਿੱਚ ਪਾਇਲਟ ਅਭਿਨਵ ਚੌਧਰੀ ਸ਼ਹੀਦ ਹੋ ਗਏ। ਇਹ ਹਾਦਸਾ ਦੋ ਪਿੰਡਾਂ ਦੇ ਵਿੱਚ ਹੋਇਆ। 

 

ਮਿਗ - 21 ਫਾਇਟਰ ਕ੍ਰੈਸ਼ ਹੋ ਕੇ ਲੰਗੇਆਣਾ ਖੁਰਦ ਪੁਰਾਣਾ ਕੋਲ ਡਿੱਗਿਆ ਅਤੇ ਉਸ ਦੇ ਪਾਇਲਟ ਦੀ ਲਾਸ਼ ਲੰਗੇਆਣਾ ਖੁਰਦ ਨਵਾਂ 'ਚ ਬਰਾਮਦ ਹੋਈ। ਇਸ ਹਾਦਸੇ ਦੌਰਾਨ ਦੋਨਾਂ ਪਿੰਡਾਂ ਦੇ ਸਰਪੰਚ ਅਤੇ ਪਿੰਡ ਦੇ ਲੋਕ ਫੌਜ ਦੀ ਮਦਦ ਲਈ ਅੱਗੇ ਆਏ। ਇੱਕ ਜਹਾਜ਼ ਦੇ ਕੀਮਤੀ ਸਮਾਨ ਜਿਸ ਵਿੱਚ ਜਹਾਜ਼ ਦਾ ਸਾਰਾ ਡਾਟਾ ਮੌਜੂਦ ਰਹਿੰਦਾ ਹੈ, ਉਹ ਬਲੈਕ ਬੌਕਸ ਕੱਲ ਤੋਂ ਨਹੀਂ ਮਿਲ ਰਿਹਾ ਸੀ। 

 



 

ਪਿੰਡ ਦੇ ਗੁਰਦੁਆਰਾ ਵਿੱਚ ਇੱਕ ਅਨਾਊਂਸਮੈਂਟ ਕਰਵਾਈ ਗਈ ਸੀ ਜਿਸ ਵਿੱਚ ਕਿਹਾ ਗਿਆ ਕਿ ਜੇ ਕੋਈ ਜਹਾਜ਼ ਦੇ ਕੀਮਤੀ ਸਮਾਨ ਚੁੱਕ ਕੇ ਲੈ ਗਿਆ ਹੈ ਤਾਂ ਉਹ ਵਾਪਿਸ ਕਰੇ। ਇਸ ਅਨਾਊਂਸਮੈਂਟ ਦੀ ਆਡਿਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਸੀ। 

 

ਅੱਜ ਜਿਸ ਜਗ੍ਹਾ 'ਤੇ ਜਹਾਜ਼ ਕ੍ਰੈਸ਼ ਹੋਇਆ ਸੀ ਉਸੀ ਜਗ੍ਹਾ 'ਤੇ ਜਹਾਜ਼ ਦਾ ਬਲੈਕ ਬੌਕਸ ਮਿੱਟੀ ਦੇ ਹੇਠਾਂ ਦੱਬਿਆ ਹੋਇਆ ਮਿਲਿਆ। ਇਸ ਬੌਕਸ ਨੂੰ ਫੌਜ ਨੇ ਲਿਖਤੀ ਰੂਪ 'ਤੇ ਪਿੰਡ ਦੇ ਲੋਕਾਂ ਨੇ ਵਾਪਿਸ ਕੀਤਾ।