ਬਾਲੀਵੁੱਡ ਸਟਾਰ ਕੰਗਣਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ 'ਤੇ ਬਲਾਤਕਾਰ ਦੇ ਗੰਭੀਰ ਦੋਸ਼ ਲਗਾਏ ਹਨ। ਮੁੰਬਈ ਦੀ ਇਕ ਬਿਊਟੀਸ਼ੀਅਨ ਨੇ ਕੁਮਾਰ ਹੇਗੜੇ 'ਤੇ ਵਿਆਹ ਦਾ ਬਹਾਨਾ ਲਗਾ ਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਿਤ ਨੇ ਕੁਮਾਰ ਹੇਗੜੇ 'ਤੇ ਧੋਖਾਧੜੀ ਕਰਨ ਦੇ ਆਰੋਪ ਵੀ ਲਗਾਏ ਹਨ। 


 


ਨਾਲ ਹੀ ਉਸ ਨੇ ਅਨਨੈਚੁਰਲ ਸੈਕਸ ਦੇ ਇਲਜ਼ਾਮ ਵੀ ਲਗਾਏ ਹਨ। ਅਜਿਹੀ ਸਥਿਤੀ ਵਿੱਚ, ਹੁਣ ਕੁਮਾਰ ਹੇਗੜੇ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਡੀਐਨ ਨਗਰ ਪੁਲਿਸ ਨੇ 19 ਮਈ ਨੂੰ ਕੁਮਾਰ ਹੇਗੜੇ ਖਿਲਾਫ ਐਫਆਈਆਰ ਦਰਜ ਕਰ ਲਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।


 


ਰਿਪੋਰਟਸ ਦੇ ਮੁਤਾਬਕ ਪੀੜਤ ਲੜਕੀ 'ਤੇ ਕੁਮਾਰ ਹੇਗੜੇ ਇਕ ਦੂਜੇ ਨੂੰ ਅੱਠ ਸਾਲਾਂ ਤੋਂ ਜਾਣਦੇ ਸੀ ਅਤੇ ਪਿਛਲੇ ਸਾਲ ਜੂਨ ਵਿੱਚ ਕੁਮਾਰ ਨੇ ਪੀੜਿਤ ਲੜਕੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਜਿਸ ਤੋਂ ਬਾਅਦ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਸੀ। ਪੀੜਿਤਾਂ ਨੇ ਦੱਸਿਆ ਕਿ ਕੁਮਾਰ ਹੇਗੜੇ ਨੇ ਉਸ ਨੂੰ  27 ਅਪ੍ਰੈਲ ਨੂੰ ਫੋਨ ਕੀਤ। ਉਸ ਨੇ ਕੁਝ ਪੈਸਿਆਂ ਦੀ ਮੰਗ ਕੀਤੀ ਤੇ ਕਿਹਾ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਪੀੜਿਤਾਂ ਨੇ ਕੁਮਾਰ ਨੂੰ 50 ਹਜ਼ਾਰ ਰੁਪਏ ਵੀ ਦਿੱਤੇ।


 


11 ਮਈ ਨੂੰ ਪੀੜਿਤਾਂ ਨੂੰ ਇਕ ਔਰਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਹ ਕੁਮਾਰ ਹੇਗੜੇ ਦੀ ਮਾਂ ਬੋਲ ਰਹੀ ਹੈ ਅਤੇ ਕਿਹਾ ਕਿ ਉਹ ਦੋਵਾਂ ਦੇ ਵਿਆਹ ਦੇ ਖਿਲਾਫ ਹੈ। ਕੁਮਾਰ ਹੇਗੜੇ ਦੀ ਮਾਂ ਨੇ ਕਿਹਾ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਾਉਣ ਜਾ ਰਿਹਾ ਹੈ। ਜਿਸ ਤੋਂ ਬਾਅਦ ਪੀੜਿਤਾਂ ਨੇ ਇਹ ਸਾਰਾ ਮਾਮਲਾ ਦਰਜ਼ ਕਰਵਾਇਆ ਹੈ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904