ਨਵੀਂ ਦਿੱਲੀ: ਸਿੰਘੂ ਬਾਰਡਰ 'ਤੇ ਲੁਧਿਆਣਾ ਤੋਂ ਟੈਟੂ ਆਰਟਿਸਟ ਦੀ ਟੀਮ ਅੰਦੋਲਨ 'ਚ ਬੈਠੇ ਕਿਸਾਨਾਂ ਨੂੰ ਮੁਫਤ ਟੈਟੂ ਬਣਾ ਕੇ ਦੇ ਰਹੀ ਹੈ। ਕ੍ਰੇਜ਼ੀ ਟੈਟੂ ਵਜੋਂ ਜਾਣੇ ਜਾਂਦੇ, ਇਸ ਸਟਾਲ ਵਿੱਚ ਨੌਜਵਾਨ ਅੰਦੋਲਨਕਾਰੀਆਂ ਦੀ ਸਭ ਤੋਂ ਵੱਡੀ ਭੀੜ ਹੈ। ਸਭ ਤੋਂ ਵਿਸ਼ੇਸ਼ ਹੈ ਟੈਟੂਆਂ ਵਿੱਚ ਬਣੇ ਡਿਜ਼ਾਈਨ, ਜਿਸ ਦਾ ਥੀਮ ਕਿਸਾਨਾਂ, ਖੇਤੀ ਅਤੇ ਅੰਦੋਲਨ ਨਾਲ ਸਬੰਧਤ ਹੈ। ਟੈਟੂ ਆਰਟਿਸਟ ਰਵਿੰਦਰ ਸਿੰਘ ਅਤੇ ਚੇਤਨ ਸੂਦ ਦੀ 3 ਲੋਕਾਂ ਦੀ ਟੀਮ ਹੈ ਜੋ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ 'ਤੇ ਪਹੁੰਚੀ।


ਪਹਿਲੇ ਹੀ ਦਿਨ ਉਸ ਨੇ 30 ਲੋਕਾਂ ਦੇ ਟੈਟੂ ਬਣਾਏ ਹਨ। ਅਤੇ ਦੂਜੇ ਦਿਨ ਦੇ ਸਟਾਲ ਦੀ ਬੁਕਿੰਗ ਪਹਿਲਾਂ ਹੀ ਹੋ ਚੁੱਕੀ ਹੈ। ਇੱਕ ਦਿਨ 'ਚ ਸਵਾ ਲੱਖ ਦੀ ਕੀਮਤ ਦੇ ਟੈਟੂ ਕਿਸਾਨਾਂ ਲਈ ਮੁਫ਼ਤ 'ਚ ਬਣਾਏ ਗਏ ਹਨ। ਅੰਦੋਲਨ 'ਚ ਟੈਟੂ ਬਣਾਉਣ ਦਾ ਵਿਚਾਰ ਕਿਥੋਂ ਆਇਆ ਦਾ ਜਵਾਬ ਦਿੰਦਿਆਂ ਟੈਟੂ ਆਰਟਿਸਟ ਰਵਿੰਦਰ ਸਿੰਘ ਨੇ ਦੱਸਿਆ ਕਿ ਕਿ ਅਸੀਂ ਕੱਲ੍ਹ ਤੋਂ ਇਥੇ ਆਏ ਹੋਏ ਹਾਂ। ਟੈਟੂ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ। ਅਸੀਂ ਸੋਚਿਆ ਕਿ ਜੇ ਅਸੀਂ ਇੱਥੇ ਆ ਕੇ ਟੈਟੂ ਬਣਾਉਂਦੇ ਹਾਂ, ਤਾਂ ਜਵਾਨ ਵਧੇਰੇ ਸ਼ਾਮਲ ਹੋਣਗੇ।

UPSC Civil Services Exam: ਯੂਪੀਐਸਸੀ ਸਿਵਿਲ ਸੇਵਾ ਪ੍ਰੀਖਿਆ ਲਈ ਇੱਕ ਹੋਰ ਮੌਕਾ ਦੇ ਸਕਦੀ ਹੈ ਸਰਕਾਰ, ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ

ਉਨ੍ਹਾਂ ਕਿਹਾ ਅਸੀਂ ਇਕ ਦਿਨ 'ਚ 25 ਤੋਂ 30 ਟੈਟੂ ਬਣਾਉਣ ਦਾ ਟੀਚਾ ਰੱਖਿਆ ਹੈ। ਟੈਟੂ ਬਣਾਉਣ ਲਈ ਇੱਕ ਫਾਰਮ ਭਰਨਾ ਪਏਗਾ। ਅਸੀਂ ਲੋਕਾਂ ਨੂੰ ਫਾਰਮ ਦਿੰਦੇ ਹਾਂ, ਲੋਕ ਫਾਰਮ ਭਰਦੇ ਹਨ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਇੱਕ ਟੈਟੂ ਦੀ ਕੀਮਤ 4500 ਤੋਂ 5000 ਰੁਪਏ ਹੈ। ਇਸੇ ਕੈਟੇਗਰੀ ਦੇ ਟੈਟੂ ਡਿਜ਼ਾਈਨ ਇਥੇ ਬਣਾਏ ਜਾ ਰਹੇ ਹਨ। ਕੱਲ੍ਹ, ਅਸੀਂ 1.25 ਲੱਖ ਤੱਕ ਦੇ ਟੈਟੂ ਬਣਾਏ ਜੋ ਕਿ ਇੱਥੇ ਕਿਸਾਨਾਂ ਲਈ ਪੂਰੀ ਤਰ੍ਹਾਂ ਮੁਫਤ ਉਪਲਬਧ ਹਨ।

ਰਵਿੰਦਰ ਸਿੰਘ ਨੇ ਕਿਹਾ, "ਇਹ ਸੇਵਾ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਉਪਲਬਧ ਹੈ। ਜਦੋਂ ਅਸੀਂ ਆਏ ਤਾਂ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਇੰਨਾ ਚੰਗਾ ਹੁੰਗਾਰਾ ਮਿਲੇਗਾ, ਜਿਹੜੀਆਂ ਚੀਜ਼ਾਂ ਅਸੀਂ ਲਿਆਂਦੀਆਂ ਸੀ ਉਹ ਇਸ ਸਮੇਂ ਪੂਰੀਆਂ ਵਰਤੋਂ 'ਚ ਆ ਰਹੀਆਂ ਹਨ। ਫਿਰ ਅਸੀਂ ਅਗਲੀ ਵਾਰ ਆਵਾਂਗੇ। ਦੋ ਜਾਂ ਤਿੰਨ ਦਿਨਾਂ ਬਾਅਦ, ਫਿਰ ਅਸੀਂ ਲੰਬੇ ਸਮੇਂ ਲਈ ਆਵਾਂਗੇ। ਟੈਟੂ ਡਿਜ਼ਾਇਨ 'ਚ ਅਸੀਂ 'ਨਿਸ਼ਚੇ ਕਾਰ ਅਪਨੀ ਜੀਤ ਕਰੋਂ', ਸ਼ੇਰ ਦਾ ਟੈਟੂ, ਪੰਜਾਬ ਦਾ ਨਕਸ਼ਾ, ਫਸਲਾਂ ਦੇ ਟੈਟੂ ਵਰਗੇ ਡਿਜ਼ਾਈਨਸ ਨੂੰ ਪ੍ਰਮੋਟ ਕਰ ਰਹੇ ਹਾਂ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ