ਲੁਧਿਆਣਾ/ਕਰਨਾਲ: 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਬਾਅਦ ਕਈ ਕਿਸਾਨ ਟਰੈਕਟਰ ਟਰਾਲੀ ਲੈ ਕੇ ਵਾਪਸ ਪੰਜਾਬ ਤੇ ਹਰਿਆਣਾ ਜਾ ਰਹੇ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੇਰਡ ਲਈ ਗਏ ਸੀ ਤੇ ਹੁਣ ਪਰਤ ਰਹੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣਾ ਗਲਤ ਸੀ ਪਰ ਇਸ ਦਾ ਸੰਘਰਸ਼ ਉੱਪਰ ਅਸਰ ਨਹੀਂ ਪਵੇਗਾ।


ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਲਾਲ ਕਿਲ੍ਹੇ ਦੀ ਘਟਨਾ ਦੀ ਨਿੰਦਾ ਕਰ ਰਹੇ ਹਨ ਤੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਕਰਨਾਲ ਬਾਸਤਾੜਾ ਟੋਲ 'ਤੇ ਰੁਕਣ ਵਾਲੇ ਕਿਸਾਨਾਂ ਨੇ ਕਿਹਾ, "ਅਸੀਂ 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋਣ ਲਈ ਦਿੱਲੀ ਗਏ ਸੀ। ਹੁਣ ਅਸੀਂ ਆਪਣੇ ਘਰਾਂ ਨੂੰ ਪਰਤ ਰਹੇ ਹਾਂ। ਅਸੀਂ ਸ਼ਾਂਤੀ ਨਾਲ ਟਰੈਕਟਰ ਪਰੇਡ ਕੀਤੀ। ਕੁਝ ਲੋਕਾਂ ਨੇ ਜੋ ਲਾਲ ਕਿਲ੍ਹੇ 'ਤੇ ਕੀਤਾ, ਉਹ ਕਿਸਾਨ ਨਹੀਂ ਸੀ। ਸਾਡਾ ਅੰਦੋਲਨ ਅਜੇ ਵੀ ਸ਼ਾਂਤੀ ਨਾਲ ਚੱਲ ਰਿਹਾ ਹੈ। ਅਸੀਂ ਕੱਲ੍ਹ ਵਾਪਰੀ ਉਸ ਘਟਨਾ ਦੀ ਵੀ ਨਿੰਦਾ ਕਰਦੇ ਹਾਂ।"

ਦਿੱਲੀ ਹਿੰਸਾ ਤੋਂ ਬਾਅਦ ਹੁਣ ਕੀ ਹੈ ਮਾਹੌਲ, ਜਾਣੋ ਤਸਵੀਰਾਂ ਦੇ ਨਾਲ

ਉਨ੍ਹਾਂ ਕਿਹਾ ਇਸ ਪਲ ਲਈ ਜੋ ਵੀ ਦਿੱਲੀ ਲਾਲ ਕਿਲ੍ਹੇ 'ਤੇ ਹੋਇਆ, ਉਹ ਬਹੁਤ ਗਲਤ ਹੈ, ਜਿਸ ਦੀ ਜਾਂਚ ਦਿੱਲੀ ਪੁਲਿਸ ਕਰ ਰਹੀ ਹੈ ਪਰ 2 ਮਹੀਨਿਆਂ ਤੋਂ ਹੁਣ ਕਿਸਾਨਾਂ ਦੀ ਸ਼ਾਂਤਮਈ ਲਹਿਰ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਖੜ੍ਹੇ ਹੋ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ