ਨਵੀਂ ਦਿੱਲੀ: 65 ਸਾਲਾ ਹਸੀਨਾ ਬੇਗਮ 18 ਸਾਲ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਗਈ ਸੀ ਪਰ ਉੱਥੇ ਪਾਸਪੋਰਟ ਗੁਆਚਣ ਕਾਰਨ ਉਹ ਵਾਪਸ ਨਹੀਂ ਆ ਸਕੀ। ਉਸ ਨੂੰ ਪਾਕਿਸਤਾਨ ਦੀ ਜੇਲ੍ਹ 'ਚ ਸੁੱਟ ਦਿੱਤਾ ਗਿਆ। ਮੰਗਲਵਾਰ ਨੂੰ ਮਹਿਲਾ ਵਾਪਸ ਭਾਰਤ ਪਰਤ ਆਈ। ਮਹਿਲਾ ਔਰੰਗਾਬਾਦ ਦੀ ਰਹਿਣ ਵਾਲੀ ਹੈ।
ਵਤਨ ਵਾਪਸੀ ਤੇ ਉਸ ਦੇ ਰਿਸ਼ਤੇਦਾਰਾਂ ਤੇ ਔਰੰਗਾਬਾਦ ਪੁਲਿਸ ਨੇ ਉਸ ਦਾ ਸਵਾਗਤ ਕੀਤਾ। ਮਹਿਲਾ ਨੇ ਇਸ ਦੌਰਾਨ ਕਿਹਾ, "ਮੈਂ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘੀ ਤੇ ਆਪਣੇ ਦੇਸ਼ ਪਰਤਣ ਤੋਂ ਬਾਅਦ ਮੈਨੂੰ ਸ਼ਾਂਤੀ ਮਹਿਸੂਸ ਹੋਈ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸਵਰਗ ਵਿੱਚ ਹਾਂ। ਮੈਨੂੰ ਜਬਰੀ ਪਾਕਿਸਤਾਨ ਵਿੱਚ ਕੈਦ ਕੀਤਾ ਗਿਆ ਸੀ।" ਉਸ ਨੇ ਕਿਹਾ, "ਮੈਂ ਔਰੰਗਾਬਾਦ ਪੁਲਿਸ ਨੂੰ ਇਸ ਕੇਸ ਵਿੱਚ ਰਿਪੋਰਟ ਦਾਇਰ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।"
ਦੱਸ ਦੇਈਏ ਪਾਕਿਸਤਾਨ ਦੇ ਲਾਹੌਰ ਵਿੱਚ ਮਹਿਲਾ ਨੇ ਆਪਣਾ ਪਾਸਪੋਰਟ ਗੁਆ ਲਿਆ ਜਿਸ ਮਗਰੋਂ ਉਸ ਨੂੰ 18 ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਕੱਟਣੇ ਪਏ। ਔਰੰਗਾਬਾਦ ਪੁਲਿਸ ਨੇ ਪਾਕਿਸਤਾਨ ਨੂੰ ਜਾਣਕਾਰੀ ਭੇਜੀ ਕਿ ਔਰੰਗਾਬਾਦ ਵਿੱਚ ਸਿਟੀ ਚੌਕ ਥਾਣੇ ਅਧੀਨ ਬੇਗਮ ਦੇ ਨਾਮ ਤੇ ਇੱਕ ਘਰ ਦਰਜ ਹੈ। ਪਾਕਿਸਤਾਨ ਨੇ ਪਿਛਲੇ ਹਫ਼ਤੇ ਬੇਗਮ ਨੂੰ ਰਿਹਾ ਕੀਤਾ ਸੀ ਤੇ ਉਸ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।