ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ 'ਤੇ ਇਸ ਸਾਲ ਕੋਈ ਵੀ ਵਿਦੇਸ਼ੀ ਮੁਖੀ ਮੁੱਖ ਮਹਿਮਾਨ ਨਹੀਂ ਹੋਵੇਗਾ। ਸਰਕਾਰ ਨੇ ਇਹ ਫੈਸਲਾ ਕੋਰੋਨਾ ਕਾਰਨ ਲਿਆ ਹੈ। 1966 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਮੁੱਖ ਮਹਿਮਾਨ ਸ਼ਾਮਲ ਨਹੀਂ ਹੋਣਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ, "ਵਿਸ਼ਵ ਪੱਧਰ 'ਤੇ ਕੋਵਿਡ -19 ਦੀ ਸਥਿਤੀ ਦੇ ਕਾਰਨ ਗਣਤੰਤਰ ਦਿਵਸ 'ਤੇ ਕਿਸੇ ਵੀ ਵਿਦੇਸ਼ੀ ਰਾਸ਼ਟਰਪਤੀ ਜਾਂ ਸਰਕਾਰ ਦੇ ਮੁਖੀ ਨੂੰ ਸੱਦਾ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।"
ਸਸਪੈਂਸ ਖ਼ਤਮ, ਕੱਲ੍ਹ ਹੀ ਹੋਵੇਗੀ ਕਿਸਾਨਾਂ ਤੇ ਸਰਕਾਰ ਦਰਮਿਆਨ ਬੈਠਕ
ਦੱਸ ਦੇਈਏ ਕਿ ਮੋਦੀ ਸਰਕਾਰ ਨੇ ਇਸ ਵਾਰ ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੂੰ ਸੱਦਾ ਦਿੱਤਾ ਸੀ। ਜੌਹਨਸਨ ਨੇ ਵੀ ਇਸ ਸੱਦੇ ਨੂੰ ਸਵੀਕਾਰ ਕਰ ਲਿਆ। ਹਾਲਾਂਕਿ, ਕੋਰੋਨਾ ਦੇ ਨਵੇਂ ਸਟ੍ਰੇਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਭਾਰਤ ਦਾ ਦੌਰਾ ਰੱਦ ਕਰ ਦਿੱਤਾ। ਇਸ ਸਬੰਧ 'ਚ ਉਨ੍ਹਾਂ ਖ਼ੁਦ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
26 ਜਨਵਰੀ ਦੀ ਪਰੇਡ 'ਚ ਨਹੀਂ ਹੋਣਗੇ ਵਿਦੇਸ਼ੀ ਚੀਫ ਗੈਸਟ, ਇਸ ਵੱਡੀ ਵਜ੍ਹਾ ਕਰਕੇ ਲਿਆ ਫੈਸਲਾ
ਏਬੀਪੀ ਸਾਂਝਾ
Updated at:
14 Jan 2021 07:12 PM (IST)
ਗਣਤੰਤਰ ਦਿਵਸ ਦੇ ਮੌਕੇ 'ਤੇ ਇਸ ਸਾਲ ਕੋਈ ਵੀ ਵਿਦੇਸ਼ੀ ਮੁਖੀ ਮੁੱਖ ਮਹਿਮਾਨ ਨਹੀਂ ਹੋਵੇਗਾ। ਸਰਕਾਰ ਨੇ ਇਹ ਫੈਸਲਾ ਕੋਰੋਨਾ ਕਾਰਨ ਲਿਆ ਹੈ। 1966 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਮੁੱਖ ਮਹਿਮਾਨ ਸ਼ਾਮਲ ਨਹੀਂ ਹੋਣਗੇ।
- - - - - - - - - Advertisement - - - - - - - - -