ਇੰਦੌਰ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਪੱਛਮੀ ਬੰਗਾਲ ਲਈ ਪਾਰਟੀ ਵੱਲੋਂ ਕੇਂਦਰੀ ਨਿਗਰਾਨ ਕੈਲਾਸ਼ ਵਿਜੇਵਰਗੀਆ ਨੇ ਅੱਜ ਮੱਧ ਪ੍ਰਦੇਸ਼ ਦੇ ਨਗਰ ਇੰਦੌਰ ’ਚ ਵੱਡਾ ਇੰਕਸ਼ਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ 41 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਦਾਅਵਾ ਕੀਤਾ ਕਿ 41 ਵਿਧਾਇਕਾਂ ਨੂੰ ਭਾਜਪਾ ਆਪਣੇ ਨਾਲ ਸ਼ਾਮਲ ਕਰੇਗੀ ਪਰ ਫ਼ਿਲਹਾਲ ਇਹ ਵੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਕਿਸ ਦਾ ਅਕਸ ਵਧੀਆ ਹੈ। ਸਿਰਫ਼ ਵਧੀਆ ਅਕਸ ਵਾਲੇ ਆਗੂਆਂ ਨੂੰ ਹੀ ਭਾਜਪਾ ’ਚ ਸ਼ਾਮਲ ਕੀਤਾ ਜਾਵੇਗਾ।


ਭਾਜਪਾ ਦੇ ਸੀਨੀਅਰ ਆਗੂ ਵਿਜੇਵਰਗੀਆ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਸੱਜਣ ਵਰਮਾ ਦੇ ਵਿਵਾਦਗ੍ਰਸਤ ਬਿਆਨ ਨੂੰ ਲੈ ਕੇ ਕਿਹਾ, ‘ਸੰਸਕਾਰਾਂ ਦੀ ਘਾਟ ਹੈ। ਮਾਤਾ-ਪਿਤਾ ਨੇ ਸੰਸਕਾਰ ਨਹੀਂ ਦਿੱਤੇ। ਇਸ ਲਈ ਉਹ ਕ੍ਰਿਪਾ ਦੇ ਪਾਤਰ ਹਨ। ਉਨ੍ਹਾਂ ਨੂੰ ਮਾਪੇ ਹੀ ਅਜਿਹੇ ਮਿਲੇ ਹਨ, ਤਾਂ ਕੋਈ ਕੀ ਕਰ ਸਕਦਾ ਹੈ। ਚੰਗੇ ਮਾਪਿਆਂ ਦੇ ਚੰਗੇ ਬੱਚੇ ਹੁੰਦੇ ਹਨ।’

KBC 'ਚ 1 ਕਰੋੜ ਜਿੱਤਣ ਮਗਰੋਂ ਵੀ ਤੁਸੀਂ ਨਹੀਂ ਬਣ ਸਕਦੇ ਕਰੋੜਪਤੀ, ਸਿਰਫ ਇੰਨੇ ਲੱਖ ਹੀ ਲੱਗਣਗੇ ਹੱਥ

ਭਾਜਪਾ ਆਗੂ ਨੇ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਕਾਰਣ ਨਿਵੇਸ਼ ਰੁਕ ਗਿਆ ਹੈ। ਲੋਕਤੰਤਰ ’ਚ ਮੋਦੀ  ਦਾ ਵਿਰੋਧ ਹੋ ਸਕਦਾ ਹੈ ਪਰ ਦੇਸ਼ ਦਾ ਵਿਰੋਧ ਨਹੀਂ ਹੋਣਾ ਚਾਹੀਦਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ