ਨਵੀਂ ਦਿੱਲੀ: ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਦੋ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੇ ਸੀਰਮ ਇੰਸਟੀਚਿਊਟ ਦੇ 'ਕੋਵਿਸ਼ਿਲਡ' ਤੇ ਐਮਰਜੈਂਸੀ ਵਰਤੋਂ ਲਈ ਭਾਰਤ ਬਾਇਓਟੈਕ ਦੇ 'ਕੋਵੈਕਸਿਨ' ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੱਕ, ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈਕ ਦੁਆਰਾ 'ਕੋਵਿਸ਼ਿਲਡ' ਤੇ 'ਕੋਵੈਕਸਾਈਨ' ਦੀ ਕੀਮਤ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਰਿਪੋਰਟ ਦੇ ਅਨੁਸਾਰ ਭਾਰਤ ਬਾਇਓਟੈਕ ਵੱਲੋਂ ਤਿਆਰ ਕੋਵੈਕਸਿਨ ਦੀ ਕੀਮਤ 100 ਰੁਪਏ ਤੋਂ ਘੱਟ ਹੋ ਸਕਦੀ ਹੈ। ਇਸ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਰਿਪੋਰਟ ਦੇ ਅਨੁਸਾਰ ਭਾਰਤ ਬਾਇਓਟੈਕ ਨੇ ਵੈਕਸੀਨ ਦੇ ਨਿਰਮਾਣ ਵਿੱਚ ਲਗਭਗ 350 ਤੋਂ 400 ਕਰੋੜ ਰੁਪਏ ਖਰਚ ਕੀਤੇ ਹਨ।
ਪੰਜਾਬ 'ਚ ਰਾਸ਼ਟਰਪਤੀ ਸਾਸ਼ਨ ਲਾਉਣ ਦੀਆਂ ਤਿਆਰੀਆਂ! ਸਿੱਧੂ ਨੇ ਕੀਤਾ ਵੱਡਾ ਦਾਅਵਾ
ਸੀਰਮ ਇੰਸਟੀਚਿਊਟ ਦੀ ਕੋਵਿਸ਼ਿਲਡ ਵੈਕਸੀਨ ਬਾਰੇ ਗੱਲ ਕਰੀਏ ਤਾਂ ਇਸ ਦੀ ਕੀਮਤ 500 ਤੋਂ 600 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੁਣੇਵਾਲਾ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਉਹ ਇਸ ਵੈਕਸੀਨ ਨੂੰ ਘੱਟੋ ਘੱਟ ਕੀਮਤ 'ਤੇ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਸੀਰਮ ਇੰਸਟੀਚਿਊਟ ਨੇ ਇਸ ਵੈਕਸੀਨ ਦਾ ਉਤਪਾਦਨ ਕਰਨ ਲਈ ਆਕਸਫੋਰਡ ਨਾਲ ਭਾਈਵਾਲੀ ਕੀਤੀ ਹੈ। ਆਕਸਫੋਰਡ ਵੱਲੋਂ ਬਣਾਈ ਗਈ ਵੈਕਸੀਨ ਨੂੰ ਇੰਗਲੈਂਡ 'ਚ ਐਮਰਜੈਂਸੀ ਵਰਤੋਂ ਲਈ ਪਹਿਲਾਂ ਹੀ ਮਨਜ਼ੂਰ ਕਰ ਲਿਆ ਗਿਆ ਹੈ।
ਪੰਜਾਬ ਦੇ ਲੀਡਰਾਂ ਨੂੰ ਕਿਸਾਨਾਂ ਤੋਂ ਖ਼ਤਰਾ! ਬੀਜੇਪੀ ਆਗੂਆਂ ਦੀ ਵਧੇਗੀ ਸਿਕਿਓਰਿਟੀ, ਅਕਾਲੀ ਦਲ ਤੇ 'ਆਪ' ਦੀ ਸਿਕਿਓਰਿਟੀ ਦਾ ਰੀਵਿਊ
ਕੇਂਦਰੀ ਸਿਹਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਪਹਿਲੇ ਪੜਾਅ ਵਿੱਚ 3 ਕਰੋੜ ਕੋਵਿਡ ਵਾਰੀਅਰਜ਼ ਨੂੰ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਕੋਵਿਡ ਵਾਰੀਅਰਜ਼ ਤੋਂ ਵੈਕਸੀਨ ਲਈ ਕੋਈ ਖਰਚਾ ਨਹੀਂ ਲਿਆ ਜਾਵੇਗਾ। ਬਾਕੀ ਦੇਸ਼ ਵਾਸੀਆਂ ਨੂੰ ਕੋਵਿਡ ਵੈਕਸੀਨ ਮੁਫਤ ਦਿੱਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਅਜੇ ਤੈਅ ਨਹੀਂ ਕੀਤਾ ਗਿਆ ਹੈ।
ਆਮ ਲੋਕਾਂ ਨੂੰ ਮੁਫਤ ਨਹੀਂ ਮਿਲੇਗੀ ਕੋਰੋਨਾ ਵੈਕਸੀਨ, ਦੇਣੀ ਪੈ ਸਕਦੀ ਇੰਨੀ ਕੀਮਤ
ਏਬੀਪੀ ਸਾਂਝਾ
Updated at:
03 Jan 2021 03:53 PM (IST)
ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਦੋ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੇ ਸੀਰਮ ਇੰਸਟੀਚਿਊਟ ਦੇ 'ਕੋਵਿਸ਼ਿਲਡ' ਤੇ ਐਮਰਜੈਂਸੀ ਵਰਤੋਂ ਲਈ ਭਾਰਤ ਬਾਇਓਟੈਕ ਦੇ 'ਕੋਵੈਕਸਿਨ' ਨੂੰ ਮਨਜ਼ੂਰੀ ਦੇ ਦਿੱਤੀ ਹੈ।
- - - - - - - - - Advertisement - - - - - - - - -