ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 'ਚ ਡੇਢ ਸਾਲ ਹੀ ਬਾਕੀ ਹੈ। ਅਜਿਹੇ 'ਚ ਕਿਸਾਨੀ ਅੰਦੋਲਨ ਸਿਆਸੀ ਲੀਡਰਾਂ ਲਈ ਇੱਕ ਮੌਕੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਜ਼ਾਹਿਰ ਤੌਰ 'ਤੇ ਸਾਰੀਆਂ ਸਿਆਸੀ ਪਾਰਟੀਆਂ ਇਸ ਮੌਕੇ ਕਿਸਾਨਾਂ ਦਾ ਸਾਥ ਦੇ ਕੇ ਆਪਣੀ ਵਿਗੜਿਆ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਬੇਸ਼ਕ ਉਨ੍ਹਾਂ ਆਪ ਸੱਤਾ 'ਚ ਹੁੰਦੀਆਂ ਲੋਕਾਂ ਲਈ ਕੁਝ ਚੰਗਾ ਕੀਤਾ ਹੋਵੇ ਜਾਂ ਨਾ, ਪਰ ਇਹ ਮੌਕੇ ਨਾ ਗਵਾਉਂਦਿਆਂ ਉਹ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਗੱਲ ਜੇਕਰ ਕਿਸਾਨ ਬਿੱਲ ਪਾਸ ਹੋਣ ਤੋਂ ਸ਼ੁਰੂ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਇਹ ਸਾਬਤ ਕਰਨ ਲਈ ਕਿ ਉਹ ਕਿਸੇ ਵੀ ਕੀਮਤ 'ਚ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹਨ। ਅਕਾਲੀ ਦਲ ਵੱਲੋਂ ਹਰਸਿਮਰਤ ਬਾਦਲ ਦਾ ਕੇਂਦਰੀ ਮੰਤਰੀ ਵਜੋਂ ਦਿੱਤਾ ਅਸਤੀਫਾ ਬਲੀਦਾਨ ਵਾਂਗ ਪੇਸ਼ ਕੀਤਾ ਗਿਆ। ਇੰਨਾ ਹੀ ਨਹੀਂ ਨੂੰਹ ਮਾਸ ਦਾ ਰਿਸ਼ਤਾ ਕਹਾਉਣ ਵਾਲੀ ਆਪਣੀ ਭਾਈਵਾਲ ਬੀਜੇਪੀ ਨਾਲ ਗਠਜੋੜ ਤੱਕ ਤੋੜ ਦਿੱਤਾ ਪਰ ਲੋਕਾਂ ਵੱਲੋਂ ਇਸ ਨੂੰ ਕੁਝ ਖਾਸ ਹੁੰਗਾਰਾ ਨਹੀਂ ਮਿਲਿਆ, ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਅਕਾਲੀ ਦਲ ਤੋਂ ਕਾਫ਼ੀ ਨਾਰਾਜ਼ ਸੀ। ਜਨਤਾ ਨੇ ਅਜਿਹਾ ਕਰਨਾ ਅਕਾਲੀ ਦਲ ਦੀ ਮਹਿਜ਼ ਇੱਕ ਰਾਜਨੀਤਕ ਚਾਲ ਹੀ ਸਮਝਿਆ।
ਹੁਣ ਜਿਸ ਢੰਗ ਨਾਲ ਕਾਂਗਰਸ ਇਸ ਅੰਦੋਲਨ ਨੂੰ ਲੈ ਕੇ ਕੇਂਦਰ 'ਤੇ ਹਮਲਾਵਰ ਹੈ, ਪਾਰਟੀ ਆਪਣੇ ਸਿਆਸੀ ਫਾਇਦਿਆਂ ਦੇ ਮੱਦੇਨਜ਼ਰ ਅਕਾਲੀ ਦਲ ਨੂੰ ਪਛਾੜਦੀ ਨਜ਼ਰ ਆ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੇ ਐਮਐਸਪੀ ਦੀ ਗਰੰਟੀ ਦੀ ਮੰਗ ਕਰ ਰਹੇ ਹਨ। ਇਹ ਤਿੰਨੋਂ ਖੇਤੀਬਾੜੀ ਕਾਨੂੰਨ ਪੂਰੇ ਦੇਸ਼ ਵਿੱਚ ਲਾਗੂ ਹਨ, ਪਰ ਵੱਧ ਤੋਂ ਵੱਧ ਅੰਦੋਲਨ ਦੀ ਹਵਾ ਪੰਜਾਬ ਤੇ ਹਰਿਆਣਾ ਵਿੱਚ ਹੈ। ਪੰਜਾਬ ਦੀ ਕਾਂਗਰਸ ਸਰਕਾਰ ਤੇ ਹਰਿਆਣਾ ਦੇ ਕਾਂਗਰਸੀ ਆਗੂ ਇਸ ਲਹਿਰ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਇੱਥੋਂ ਤਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਵਿੱਟਰ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਸਿੱਧੇ ਹੋ ਤੁਰੇ।
Pfizer Corona Vaccine Update: ਖ਼ਤਮ ਹੋਇਆ ਇੰਤਜ਼ਾਰ, ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਸ਼ੁਰੂ ਹੋ ਜਾਵੇਗੀ ਵੈਕਸੀਨੇਸ਼ਨ
ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਹਮਲਾ ਬੋਲਿਆ ਤੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਹੁਣ ਖੱਟਰ ਨਾਲ ਗੱਲ ਨਹੀਂ ਕਰਨਗੇ। ਹਰਿਆਣਾ ਦੇ ਕਾਂਗਰਸੀ ਆਗੂ ਵੀ ਇਸ ਅੰਦੋਲਨ ਨੂੰ ਅੱਗੇ ਵਧਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਲੈ ਕੇ ਕਾਂਗਰਸ ਦੇ ਜਨਰਲ ਸੱਕਤਰ ਰਣਦੀਪ ਸੁਰਜੇਵਾਲਾ ਤੱਕ, ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬਿਆਨ ਦੇ ਰਹੇ ਹਨ ਤੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਤੋਂ ਲੈ ਕੇ ਹਰਿਆਣਾ ਦੀ ਖੱਟਰ ਸਰਕਾਰ ਤੱਕ ਹਮਲੇ ਕਰ ਰਹੇ ਹਨ। ਭਾਜਪਾ ਆਗੂਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।
Chalo Delhi: ਸਰਕਾਰ ਦੇ ਤੇਵਰ ਵੇਖ ਕਿਸਾਨਾਂ ਨੂੰ ਚੜ੍ਹਿਆ ਗੁੱਸਾ! ਅੱਜ ਪੰਜਾਬ, ਹਰਿਆਣਾ ਤੇ ਯੂਪੀ ਵੱਲੋਂ ਵੱਡੀ ਗਿਣਤੀ ਹੋਰ ਕਿਸਾਨਾਂ ਕੀਤਾ ਕੂਚ
ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪਹਿਲਾਂ ਹੀ ਖੇਤੀ ਨਾਲ ਜੁੜੇ ਆਰਡੀਨੈਂਸਾਂ ਵਿਰੁੱਧ ਵਿਧਾਨ ਸਭਾ ਤੋਂ ਮਤੇ ਪਾਸ ਕਰਨ ਤੇ ਆਪਣੇ ਆਪ ਨੂੰ ਕਿਸਾਨਾਂ ਦੀ ਹਮਦਰਦ ਐਲਾਨ ਕਰਨ ਦੀ ਕਵਾਇਦ ਕਰ ਚੁੱਕੀ ਹੈ। ਹੁਣ ਉਹ ਕਿਸਾਨ ਅੰਦੋਲਨ ਦੇ ਸਮਰਥਨ 'ਚ ਖੁੱਲ੍ਹ ਕੇ ਖੜ੍ਹੀ ਹੈ। ਇਸ ਕਾਰਨ ਅਕਾਲੀ ਦਲ ਦੇ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਕਿਵੇਂ ਉਹ ਇਸ ਲੜਾਈ ਵਿੱਚ ਕਾਂਗਰਸ ਨਾਲੋਂ ਆਪਣੀ ਵੱਡੀ ਸ਼ਮੂਲੀਅਤ ਸਾਬਤ ਕਰ ਸਕਦੇ ਹਨ ਜਿਸ ਤਰ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਲੈਣ ਦੇ ਮਾਮਲੇ ਵਿੱਚ ਉਹ ਉਸ ਵੇਲੇ ਦੇ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਰਾਬਰ ਖੜ੍ਹੇ ਸੀ।
ਇਸ ਦੇ ਨਾਲ ਹੀ ਕਿਸਾਨ ਅੰਦੋਲਨ ਨਾਲ ਪੰਜਾਬ ਦੀਆਂ ਸਿਆਸੀ ਸਮੀਰਕਰਨਾਂ ਬਦਲਣਗੀਆਂ। ਖਾਸਕਰ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਵਿੱਚੋਂ ਤਾਕਤਵਾਰ ਬਣ ਕੇ ਉੱਭਰੀਆਂ ਹਨ। ਇਸ ਤੋਂ ਇਲਾਵਾ ਸੰਘਰਸ਼ ਦੀ ਰਾਜਨੀਤੀ ਦੀ ਵਾਪਸੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਆਏਗੀ ਜਿਸ ਦਾ ਅਸਰ ਮੌਜੂਦਾ ਸਿਆਸੀ ਦਲਾਂ ਉੱਪਰ ਵੀ ਪਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਅੰਦੋਲਨ ਬਦਲੇਗਾ ਪੰਜਾਬ ਦੀ ਸਿਆਸਤ, ਕੈਪਟਨ ਵੱਲੋਂ ਹੀਰੋ ਬਣਨ ਦੀ ਕੋਸ਼ਿਸ਼, ਅਕਾਲੀ ਦਲ ਲਈ ਨਵੀਂ ਵੰਗਾਰ
ਪਵਨਪ੍ਰੀਤ ਕੌਰ
Updated at:
02 Dec 2020 01:22 PM (IST)
ਪੰਜਾਬ ਵਿਧਾਨ ਸਭਾ ਚੋਣਾਂ 'ਚ ਡੇਢ ਸਾਲ ਹੀ ਬਾਕੀ ਹੈ। ਅਜਿਹੇ 'ਚ ਕਿਸਾਨੀ ਅੰਦੋਲਨ ਸਿਆਸੀ ਲੀਡਰਾਂ ਲਈ ਇੱਕ ਮੌਕੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਜ਼ਾਹਿਰ ਤੌਰ 'ਤੇ ਸਾਰੀਆਂ ਸਿਆਸੀ ਪਾਰਟੀਆਂ ਇਸ ਮੌਕੇ ਕਿਸਾਨਾਂ ਦਾ ਸਾਥ ਦੇ ਕੇ ਆਪਣੀ ਵਿਗੜਿਆ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
- - - - - - - - - Advertisement - - - - - - - - -