ਨਵੀਂ ਦਿੱਲੀ: ਰੇਲਵੇ ਦੇ ਟਾਈਮ ਟੇਬਲ ਨੂੰ ਲੈ ਕੇ ਭਾਰਤੀ ਰੇਲਵੇ ਬੋਰਡ ਜਲਦੀ ਹੀ ਵੱਡੀ ਤਬਦੀਲੀ ਕਰਨ ਜਾ ਰਿਹਾ ਹੈ। ਹੁਣ ਤੁਹਾਨੂੰ ਰੇਲ ਰਾਹੀਂ ਯਾਤਰਾ ਕਰਨ ਤੋਂ ਪਹਿਲਾਂ ਬਹੁਤ ਸਾਵਧਾਨ ਰਹਿਣਾ ਹੋਵੇਗਾ। ਰੇਲਵੇ ਦੀ ਨਵੀਂ 'ਜ਼ੀਰੋ ਬੇਸਡ ਟਾਈਮ ਟੇਬਲ' ਦੀ ਸ਼ੁਰੂਆਤ ਨਾਲ ਲੰਬੀ ਦੂਰੀ ਦੀਆਂ ਰੇਲ ਗੱਡੀਆਂ 'ਤੇ ਯਾਤਰਾ ਦਾ ਸਮਾਂ ਔਸਤਨ ਅੱਧੇ ਘੰਟੇ ਤੋਂ ਲੈ ਕੇ ਛੇ ਘੰਟੇ ਤੱਕ ਘਟਾ ਦਿੱਤਾ ਜਾਵੇਗਾ। ਹਾਲਾਂਕਿ, ਕੋਰੋਨਾਵਾਇਰਸ ਤੋਂ ਪੈਦਾ ਹੋਈ ਸਥਿਤੀ 'ਚ ਸਥਿਰਤਾ ਤੋਂ ਬਾਅਦ, ਰੇਲਵੇ ਨਵੀਂ ਸਮਾਂ ਸਾਰਣੀ ਲਾਗੂ ਕਰੇਗਾ।


ਬੀਜੇਪੀ ਵਿਧਾਇਕ ਦੀ ਸ਼ਰਮਨਾਕ ਕਰਤੂਤ, ਗਰਭਵਤੀ ਔਰਤ ਨੂੰ ਧੱਕਾ ਮਾਰ ਕੇ ਸੁੱਟਿਆ, ਗਰਭ 'ਚ ਹੀ ਬੱਚੇ ਦੀ ਮੌਤ

ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਕੇ ਯਾਦਵ ਨੇ ਕਿਹਾ ਹੈ ਕਿ ਇਸ ਪਿੱਛੇ ਵਿਚਾਰ ਖਾਲੀ ਚੱਲ ਰਹੀਆਂ ਰੇਲ ਗੱਡੀਆਂ 'ਚ ਯਾਤਰੀਆਂ ਦੀ ਗਿਣਤੀ ਵਧਾਉਣਾ ਤੇ ਰੇਲਵੇ 'ਚ ਵਧੇਰੇ ਮੰਗ ਵਾਲਿਆਂ ਟਰੇਨਾਂ 'ਚ ਵੇਟਿੰਗ ਲਿਸਟ ਨੂੰ ਘਟਾਉਣਾ ਹੈ। ਜਦੋਂ ਨਵਾਂ ਟਾਈਮ ਟੇਬਲ ਲਾਗੂ ਹੋਵੇਗਾ, ਲੰਮੀ ਦੂਰੀ ਦੀਆਂ ਰੇਲ ਗੱਡੀਆਂ ਦਾ ਯਾਤਰਾ ਸਮਾਂ ਔਸਤਨ ਅੱਧੇ ਘੰਟੇ ਤੋਂ ਛੇ ਘੰਟਿਆਂ ਤੱਕ ਘੱਟ ਜਾਵੇਗਾ। ਇਸ ਟਾਈਮ ਟੇਬਲ ਤਹਿਤ ਰੇਲ ਗੱਡੀਆਂ ਦੀ ਗਤੀ ਵੀ ਵਧੇਗੀ।"

Pfizer Corona Vaccine Update: ਖ਼ਤਮ ਹੋਇਆ ਇੰਤਜ਼ਾਰ, ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਸ਼ੁਰੂ ਹੋ ਜਾਵੇਗੀ ਵੈਕਸੀਨੇਸ਼ਨ

ਵੀ ਕੇ ਯਾਦਵ ਨੇ ਇਹ ਵੀ ਦੱਸਿਆ ਕਿ ਰੇਲ ਗੱਡੀਆਂ 'ਚ ਕਿਸੇ ਵੀ ਠਹਿਰਾਵ ਨੂੰ ਖਤਮ ਨਹੀਂ ਕੀਤਾ ਜਾਵੇਗਾ, ਬਲਕਿ ਉਨ੍ਹਾਂ ਨੂੰ ਸਿਰਫ ਤਰਕਸ਼ੀਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ‘ਵਪਾਰਕ ਅਧਿਐਨ’ ਕੀਤੇ ਜਾ ਰਹੇ ਹਨ ਕਿ ਕਿਹੜੀਆਂ ਟਰੇਨਾਂ 'ਚ ਠਹਿਰਾਵ ਨੂੰ ਠੀਕ ਕਰਨ ਦੀ ਲੋੜ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ