ਘਟਨਾ ਕਰਨਾਟਕ ਦੀ ਹੈ। ਜਿਥੇ ਭਾਜਪਾ ਦੀ ਮਹਿਲਾ ਆਗੂ ਚਾਂਦਨੀ ਨਾਈਕ ਨੂੰ ਗਰਭਪਾਤ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, 9 ਨਵੰਬਰ ਨੂੰ ਚਾਂਦਨੀ ਨਾਇਕ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਧੱਕਾ ਮਾਰਿਆ ਸੀ। ਇਸ ਕੇਸ ਦੀ ਵੀਡੀਓ ਵੀ ਵਾਇਰਲ ਹੋਈ। ਧੱਕਾ ਦੇਣ ਕਾਰਨ ਮਹਿਲਾ ਭਾਜਪਾ ਆਗੂ ਦੀ ਕੁੱਖ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ।
ਭਾਜਪਾ ਵਿਧਾਇਕ ਸਿੱਧੂ ਸਾਵਦੀ ਖਿਲਾਫ ਗੰਭੀਰ ਦੋਸ਼ ਲਾਉਂਦੇ ਹੋਏ, ਭਾਜਪਾ ਕੌਂਸਲਰ ਚਾਂਦਨੀ ਨਾਇਕ ਦੇ ਪਤੀ ਨਾਗੇਸ਼ ਨਾਈਕ ਨੇ ਕਿਹਾ ਹੈ, “ਭਾਜਪਾ ਵਿਧਾਇਕ ਸਿੱਧੂ ਸਾਵਦੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮੇਰੀ ਪਤਨੀ, ਜੋ ਕਿ 3 ਮਹੀਨਿਆਂ ਦੀ ਗਰਭਵਤੀ ਸੀ, ਨੂੰ ਧੱਕਾ ਦਿੱਤਾ। ਉਹ ਹੁਣ ਗਰਭਪਾਤ ਦਾ ਸਾਹਮਣਾ ਕਰ ਗਈ ਹੈ। ਅਸੀਂ ਇਸ ਕੇਸ ਨੂੰ ਕਾਨੂੰਨੀ ਤੌਰ 'ਤੇ ਲੜਾਂਗੇ।
Pfizer Corona Vaccine Update: ਖ਼ਤਮ ਹੋਇਆ ਇੰਤਜ਼ਾਰ, ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਸ਼ੁਰੂ ਹੋ ਜਾਵੇਗੀ ਵੈਕਸੀਨੇਸ਼ਨ
ਕਿਸਾਨ ਅੰਦੋਲਨ ਬਦਲੇਗਾ ਪੰਜਾਬ ਦੀ ਸਿਆਸਤ, ਕੈਪਟਨ ਵੱਲੋਂ ਹੀਰੋ ਬਣਨ ਦੀ ਕੋਸ਼ਿਸ਼, ਅਕਾਲੀ ਦਲ ਲਈ ਨਵੀਂ ਵੰਗਾਰ
ਜਾਣਕਾਰੀ ਅਨੁਸਾਰ ਚਾਂਦਨੀ ਨਾਈਕ 'ਤੇ ਇਹ ਹਮਲਾ 9 ਨਵੰਬਰ ਨੂੰ ਬਾਗਲਕੋਟ ਵਿੱਚ ਨਾਗਰਿਕ ਸਭਾ ਦੀਆਂ ਚੋਣਾਂ ਦੌਰਾਨ ਕੀਤਾ ਗਿਆ ਸੀ। ਉਸ ਦੌਰਾਨ ਚਾਂਦਨੀ ਨਾਇਕ ਨਾਲ ਭਾਜਪਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਦੁਰਵਿਵਹਾਰ ਕੀਤਾ ਗਿਆ। ਇਸ ਤੋਂ ਬਾਅਦ ਵਿਧਾਇਕ ਅਤੇ ਉਸ ਦੇ ਸਮਰਥਕਾਂ ਦੁਆਰਾ ਮਹਿਲਾ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਜਿਸ ਕਾਰਨ ਹੁਣ ਬੀਜੇਪੀ ਦੀ ਮਹਿਲਾ ਆਗੂ ਦਾ ਗਰਭਪਾਤ ਹੋ ਗਿਆ ਹੈ।