ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਤੇ ਪਾਬੰਦੀਆਂ ਦੇ ਬਾਵਜੂਦ ਇਸ ਵਾਰ ਦੀਵਾਲੀ ਮੌਕੇ ਸੂਬੇ ’ਚ ਪ੍ਰਦੂਸ਼ਣ ਪਿਛਲੇ ਸਾਲ ਦੇ ਮੁਕਾਬਲੇ ਵੱਧ ਰਿਹਾ। ਮਹਾਂਨਗਰ ਅੰਮ੍ਰਿਤਸਰ ਸਭ ਤੋਂ ਵੱਧ ਪ੍ਰਦੂਸ਼ਤ ਰਿਹਾ, ਜਦ ਕਿ ਲੁਧਿਆਣਾ ਦੂਜੇ ਤੇ ਪਟਿਆਲਾ ਤੀਜੇ ਨੰਬਰ ਉੱਤੇ ਰਿਹਾ। ਇਹ ਸਭ ਦੀਵਾਲੀ ਦੀ ਰਾਤ ਸਰਕਾਰ ਦੀ ਸਖਤੀ ਦੇ ਬਾਵਜੂਦ ਪਟਾਕੇ ਚੱਲ਼ਣ ਦਾ ਨਤੀਜਾ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਦੋ ਘੰਟੇ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਸੀ। ਉਨ੍ਹਾਂ ਨਾਲ ਹੀ ਗਰੀਨ ਪਟਾਕੇ ਚਲਾਉਣ ਦੀ ਸ਼ਰਤ ਲਾਈ ਸੀ। ਦੂਜੇ ਪਾਸੇ ਸਰਕਾਰ ਦੇ ਇਹ ਹੁਕਮ ਕਿਸੇ ਨੇ ਨਹੀਂ ਮੰਨੇ। ਪਟਾਕੇ ਸਾਰੀ ਰਾਤ ਚੱਲਦੇ ਰਹੇ ਤੇ ਗਰੀਨ ਪਟਾਕਿਆਂ ਬਾਰੇ ਤਾਂ ਕਿਸੇ ਨੇ ਸੋਚਿਆ ਤੱਕ ਹੀ ਨਹੀਂ।
ਪੰਜਾਬ 'ਚ ਮੁੜ ਕੋਰੋਨਾ ਦਾ ਕਹਿਰ, ਲੋਕਾਂ ਦੇ ਬੇਪ੍ਰਵਾਹ ਹੋਣ ਕਰਕੇ ਵਿਗੜੇ ਹਾਲਾਤ
ਇਹ ਖ਼ੁਲਾਸਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਦੀਵਾਲੀ ਦੇ ਦਿਨ ਕਰਵਾਏ ਗਏ ਹਵਾ ਦੇ ਮਿਆਰ ਸੂਚਕ ਅੰਕ ਸਰਵੇਖਣ ਤੋਂ ਹੋਇਆ ਹੈ। ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ’ਚ ਪਟਾਕੇ ਚਲਾਉਣ ਉੱਤੇ ਪਾਬੰਦੀ ਕਾਰਨ ਐਤਕੀਂ ਪਿਛਲੇ ਸਾਲ ਦੇ ਮੁਕਾਬਲੇ ਪ੍ਰਦੂਸ਼ਣ ਘੱਟ ਰਿਹਾ।
ਇਹ ਸਰਵੇਖਣ ਦੀਵਾਲੀ ਵਾਲੇ ਦਿਨ ਸਨਿੱਚਰਵਾਰ ਸਵੇਰੇ 7 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ ਕਰਵਾਇਆ ਗਿਆ। ਇਸ ਅਧੀਨ ਸੂਬੇ ਦੇ ਮੁੱਖ ਸ਼ਹਿਰਾਂ ਵਿੱਚ ਧੂੜ ਦੇ ਕਣ 2.5 ਅਤੇ 10 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਨੂੰ ਜਾਂਚਿਆ ਗਿਆ। ਇਸ ਸਰਵੇਖਣ ਮੁਤਾਬਕ ਅੰਮ੍ਰਿਤਸਰ ਵਿੱਚ ਹਵਾ ਦਾ ਮਿਆਰ ਸੂਚਕ ਅੰਕ 386 ਰਿਹਾ ਜੋ ਪੰਜਾਬ ਵਿੱਚ ਸਭ ਤੋਂ ਵੱਧ ਹੈ। ਜਲੰਧਰ ’ਚ ਇਹ 328, ਖੰਨਾ ’ਚ 281, ਲੁਧਿਆਣਾ ’ਚ 376, ਮੰਡੀ ਗੋਬਿੰਦਗੜ੍ਹ ’ਚ 262 ਤੇ ਪਟਿਆਲਾ ’ਚ 334 ਰਿਹਾ।
ਇਸ ਦੇ ਮੁਕਾਬਲੇ ਪਿਛਲੇ ਵਰ੍ਹੇ ਅੰਮ੍ਰਿਤਸਰ ’ਚ ਹਵਾ ਦੇ ਮਿਆਰ ਦਾ ਇਹ ਸੂਚਕ ਅੰਕ 276 ਰਿਹਾ ਸੀ ਤੇ ਖੰਨਾ ’ਚ 255, ਲੁਧਿਆਣਾ ’ਚ 304, ਮੰਡੀ ਗੋਬਿੰਦਗੜ੍ਹ ’ਚ 311 ਤੇ ਪਟਿਆਲਾ ’ਚ 328 ਰਿਹਾ ਸੀ। ਪਿਛਲੇ ਵਰ੍ਹੇ ਪੰਜਾਬ ’ਚ ਹਵਾ ਦੇ ਮਿਆਰ ਦਾ ਸੂਚਕ ਅੰਕ ਔਸਤਨ 293 ਭਾਵ ਖ਼ਰਾਬ ਸ਼੍ਰੇਣੀ ਵਿੱਚ ਰਿਹਾ ਸੀ ਤੇ ਇਸ ਵਾਰ ਇਹ 328 ਰਿਹਾ ਹੈ, ਜੋ ‘ਬਹੁਤ ਖ਼ਰਾਬ’ ਮੰਨਿਆ ਜਾਂਦਾ ਹੈ। ਪਿਛਲੇ ਸਾਲ ਦੀਵਾਲੀ ਮੌਕੇ ਤਾਪਮਾਨ 23 ਡਿਗਰੀ ਸੀ ਤੇ ਇਸ ਵਾਰ 19 ਡਿਗਰੀ ਸੈਲਸੀਅਸ ਰਿਹਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੀਵਾਲੀ ਦੀ ਰਾਤ ਉੱਡੀਆਂ ਕੈਪਟਨ ਦੇ ਹੁਕਮ ਦੀਆਂ ਧੱਜੀਆਂ, ਅੱਜ ਸਾਰੀ ਰਿਪੋਰਟ ਆਈ ਸਾਹਮਣੇ
ਏਬੀਪੀ ਸਾਂਝਾ
Updated at:
16 Nov 2020 02:06 PM (IST)
ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਤੇ ਪਾਬੰਦੀਆਂ ਦੇ ਬਾਵਜੂਦ ਇਸ ਵਾਰ ਦੀਵਾਲੀ ਮੌਕੇ ਸੂਬੇ ’ਚ ਪ੍ਰਦੂਸ਼ਣ ਪਿਛਲੇ ਸਾਲ ਦੇ ਮੁਕਾਬਲੇ ਵੱਧ ਰਿਹਾ। ਮਹਾਂਨਗਰ ਅੰਮ੍ਰਿਤਸਰ ਸਭ ਤੋਂ ਵੱਧ ਪ੍ਰਦੂਸ਼ਤ ਰਿਹਾ, ਜਦ ਕਿ ਲੁਧਿਆਣਾ ਦੂਜੇ ਤੇ ਪਟਿਆਲਾ ਤੀਜੇ ਨੰਬਰ ਉੱਤੇ ਰਿਹਾ।
- - - - - - - - - Advertisement - - - - - - - - -