Education Loan Information:
Calculate Education Loan EMIColleges and universities reopen in Punjab: ਪੰਜਾਬ 'ਚ ਖੁੱਲ੍ਹੇ ਕਾਲਜ ਤੇ ਯੂਨੀਵਰਸਿਟੀਆਂ, ਜਾਣੋ ਪਹਿਲੇ ਦਿਨ ਦਾ ਹਾਲ
ਮਨਵੀਰ ਕੌਰ ਰੰਧਾਵਾ | 16 Nov 2020 11:39 AM (IST)
ਮੀਡੀਆ ਦੇ ਕੈਮਰੇ ਦੇਖ ਕਾਲਜ ਪ੍ਰਸ਼ਾਸਨ ਨੇ ਸੋਸ਼ਲ ਡਿਸਟੈਂਸਸਿੰਗ ਦੇ ਨਿਸ਼ਾਨ ਬਣਾਉਣੇ ਸ਼ੁਰੂ ਕੀਤੇ। ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਲੰਬੇ ਸਮੇਂ ਬਾਅਦ ਕਾਲਜ ਖੁੱਲ੍ਹੇ ਹਨ ਜਿਸ ਕਰਕੇ ਹਾਲਾਤ ਆਮ ਹੋਣ ‘ਚ ਕੁਝ ਦੇਰੀ ਲੱਗੇਗੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਕੋਰੋਨਾ (Coronavirus) ਕਰਕੇ ਕਈ ਮਹੀਨਿਆਂ ਤੋਂ ਬੰਦ ਪਏ ਕਾਲਜ ਤੇ ਯੂਨੀਵਰਸਿਟੀਆਂ (College and universities) ਆਖਰ 16 ਨਵੰਬਰ ਨੂੰ ਮੁੜ ਖੁੱਲ੍ਹ ਗਈਆਂ ਹਨ। ਦੱਸ ਦਈਏ ਕਿ ਪੰਜਾਬ ਸਰਕਾਰ (Punjab Government) ਦੀਆਂ ਹਦਾਇਤਾਂ ਮੁਤਾਬਕ ਸੂਬੇ 'ਚ ਅੱਜ ਤੋਂ ਕਾਲਜ/ਯੂਨੀਵਰਸਿਟੀ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸੀ। ਇਸ ਦੇ ਮੱਦੇਨਜ਼ਰ ਬਠਿੰਡਾ ਦਾ ਸਰਕਾਰੀ ਰਾਜਿੰਦਰਾ ਕਾਲਜ ਖੁੱਲ੍ਹ ਗਿਆ ਹੈ। ਇੱਥੇ ਅੱਜ ਏਬੀਪੀ ਸਾਂਝਾ ਦੀ ਟੀਮ ਪਹੁੰਚੀ। ਇਸ ਦੌਰਾਨ ਮੀਡੀਆ ਦੇ ਕੈਮਰੇ ਦੇਖ ਕਾਲਜ ਪ੍ਰਸ਼ਾਸਨ ਨੇ ਸੋਸ਼ਲ ਡਿਸਟੈਂਸਸਿੰਗ ਦੇ ਨਿਸ਼ਾਨ ਬਣਾਉਣੇ ਸ਼ੁਰੂ ਕੀਤੇ। ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਲੰਬੇ ਸਮੇਂ ਬਾਅਦ ਕਾਲਜ ਖੁੱਲ੍ਹੇ ਹਨ ਜਿਸ ਕਰਕੇ ਹਾਲਾਤ ਆਮ ਹੋਣ ‘ਚ ਕੁਝ ਦੇਰੀ ਲੱਗੇਗੀ। ਇਸ ਦੇ ਨਾਲ ਹੀ ਪਹਿਲੇ ਦਿਨ ਕਾਲਜ ‘ਚ ਬੱਚਿਆਂ ਦੀ ਗਿਣਤੀ ਵੀ ਘੱਟ ਹੀ ਨਜ਼ਰ ਆਈ। ਵਿਦਿਆਰਥੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕਾਲਜ ਆਨਲਾਈਨ ਪੜ੍ਹਾਈ ਹੁੰਦੀ ਸੀ ਪਰ ਉਹ ਕਾਫੀ ਮੁਸ਼ਕਲ ਸੀ, ਨਾਲ ਹੀ ਆਨਲਾਈਨ ਪੜ੍ਹਾਈ ਦੇ ਚੱਲਦੇ ਅੱਖਾਂ ਉੱਤੇ ਵੀ ਕਾਫੀ ਬੁਰਾ ਅਸਰ ਪੈਂਦਾ ਸੀ। ਅੱਜ ਕਾਲਜ ਖੁੱਲ੍ਹੇ ਹਨ ਤਾਂ ਕੁਝ ਰਾਹਤ ਮਿਲੀ ਹੈ। ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਕਾਲਜ ਖੁੱਲ੍ਹ ਗਏ ਹਨ। ਕਾਲਜ 'ਚ ਕਲਾਸਾਂ ਸ਼ੁਰੂ ਕਰਨ ਤੋਂ ਪਹਿਲਾਂ ਕੋਵਿਡ ਸਬੰਧੀ ਪੰਜਾਬ ਸਰਕਾਰ, ਯੂਜੀਸੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਤਹਿਤ ਮਾਸਕ ਪਹਿਨਣਾ, ਸੋਸ਼ਲ ਡਿੱਸਟੈਂਸਿੰਗ ਦੀ ਪਾਲਣਾ ਤੇ ਸੇਨੈਟਾਈਜੇਸ਼ਨ ਕਰਨ ਬਾਰੇ ਹਦਾਇਤਾਂ ਜਾਰੀ ਹੋਈਆਂ ਹਨ। ਹਾਲਾਕਿ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲੇ ਸਿਰਫ ਫਾਈਨਲ ਯੀਅਰ (ਆਖਰੀ ਸਾਲ) ਦੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀ ਹੀ ਬੁਲਾਏ ਗਏ ਹਨ। ਹਾਲਾਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹਾਲੇ ਕਲਾਸਾਂ ਸ਼ੁਰੂ ਨਹੀਂ ਹੋਈਆਂ ਤੇ ਯੂਨੀਵਰਸਿਟੀ ਪ੍ਰਬੰਧਕਾਂ ਮੁਤਾਬਕ ਹਾਲੇ ਕਲਾਸਾਂ ਲਗਾਉਣ ਦੇ ਪ੍ਰਬੰਧ ਕਰਨ 'ਚ ਇੱਕ ਦੋ ਦਿਨ ਦਾ ਸਮਾਂ ਲੱਗ ਜਾਵੇਗਾ। ਦੱਸ ਦਈਏ ਕਿ ਅੰਮ੍ਰਿਤਸਰ 'ਚ ਸਾਰੇ ਕਾਲਜ ਫਿਲਹਾਲ ਨਹੀਂ ਖੁੱਲ੍ਹੇ, ਜਿੰਨਾਂ ਨੂੰ ਹਾਲੇ ਦੋ ਤਿੰਨ ਦਾ ਸਮਾਂ ਲੱਗ ਸਕਦਾ ਹੈ। ਭਾਰੀ ਬਰਫਬਾਰੀ ਕਾਰਨ ਕੇਦਾਰਨਾਥ 'ਚ ਫਸੇ ਦੋ ਸੂਬਿਆਂ ਦੇ ਮੁੱਖ ਮੰਤਰੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904