ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
ਏਬੀਪੀ ਸਾਂਝਾ | 20 Jan 2020 04:50 PM (IST)
ਬੀਤੀ ਰਾਤ ਇੱਕ ਹਮਲੇ ‘ਚ ਤਿੰਨ ਸਿੱਖ ਜਵਾਨਾਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੂਰਬੀ ਲੰਡਨ ਦੇ ਐਲਫੋਰਡ ‘ਚ ਐਤਵਾਰ ਸ਼ਾਮ 07:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਵਾਪਰੀ ਭਿਆਨਕ ਘਟਨਾ ਤੋਂ ਬਾਅਦ 29 ਤੇ 39 ਸਾਲਾਂ ਦੇ ਦੋ ਵਿਅਕਤੀਆਂ ਨੂੰ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਲੰਡਨ: ਬੀਤੀ ਰਾਤ ਇੱਕ ਹਮਲੇ ‘ਚ ਤਿੰਨ ਸਿੱਖ ਜਵਾਨਾਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੂਰਬੀ ਲੰਡਨ ਦੇ ਐਲਫੋਰਡ ‘ਚ ਐਤਵਾਰ ਸ਼ਾਮ 07:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਵਾਪਰੀ ਭਿਆਨਕ ਘਟਨਾ ਤੋਂ ਬਾਅਦ 29 ਤੇ 39 ਸਾਲਾਂ ਦੇ ਦੋ ਵਿਅਕਤੀਆਂ ਨੂੰ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੇ ਪੀੜਤ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਸੀ ਤੇ ਉਨ੍ਹਾਂ ਦੀ ਉਮਰ 20-30 ਸਾਲਾਂ ‘ਚ ਸੀ। ਦੱਸ ਦਈਏ ਕਿ ਇਹ ਚਾਕੂ ਦੇ ਜ਼ਖਮੀ ਪਾਏ ਗਏ ਤੇ ਉਨ੍ਹਾਂ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਗਵਾਹਾਂ ਨੇ 'ਹਰ ਜਗ੍ਹਾ ਲਹੂ' ਤੇ ਇੱਕ ਪੀੜਤ ਦੇ ਗਲੇ ਵਿੱਚੋਂ ਖੂਨ ਵਗਣ ਦੀ ਗੱਲ ਕਹੀ। ਸਟੇਸ਼ਨ ਦੇ ਸਾਹਮਣੇ ਇੱਕ ਟੈਕਸੀ ਫਰਮ ਦੇ ਮਾਲਕ ਨੇ ਇੱਕ ਵਿਅਕਤੀ ਜਿਸ ਦੇ ਹੱਥਾਂ 'ਤੇ ਲਹੂ ਸੀ ਤੇ ਉਸ ਦੀ ਇਮਾਰਤ ‘ਚ ਮਦਦ ਲਈ ਗੁਹਾਰ ਲਾ ਰਿਹਾ ਸੀ। ਪੁਲਿਸ ਅਨੁਸਾਰ ਪੀੜਤ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ, ਸਾਰੇ ਇੱਕ ਦੂਜੇ ਤੇ ਦੋਸ਼ੀਆਂ ਦੇ ਜਾਣਨ ਵਾਲੇ ਸੀ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਫੁਟੇਜ 'ਚ ਇੱਕ ਪੀੜਤ ਨੂੰ ਸੱਤ ਕਿੰਗਸ ਰੇਲਵੇ ਸਟੇਸ਼ਨ ਦੇ ਨੇੜੇ ਪੌੜੀ 'ਤੇ ਲਹੂ ਲੂਹਾਣ ਪਾਇਆ ਗਿਆ। ਇਸ ਭਿਆਨਕ ਕਲਿੱਪ ਨੂੰ ਆਨਲਾਈਨ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਇਸ 'ਚ ਫੁਟਪਾਥ ਤੇ ਸੜਕ 'ਤੇ ਖੂਨ ਨਜ਼ਰ ਆ ਰਿਹਾ ਹੈ। ਮੈਟਰੋਪੋਲੀਟਨ ਪੁਲਿਸ ਅੱਜ ਤੀਹਰੀ ਕਤਲ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰਨ ਤੇ ਪੀੜਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।