ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਕੋਰੋਨਾ ਕਾਰਨ ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਤਿੰਨ ਹੋਰ ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਸੂਬੇ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 23 ਹੋ ਗਈ ਹੈ। ਮ੍ਰਿਤਕਾਂ ‘ਚ ਫਿਰੋਜ਼ਪੁਰ ਦੇ ਪਿੰਡ ਅਲੀਕੇ ਦਾ 40 ਸਾਲਾ ਵਿਅਕਤੀ, ਫਗਵਾੜਾ (ਕਪੂਰਥਲਾ) ਦਾ 65 ਸਾਲਾ ਬਜ਼ੁਰਗ ਤੇ ਬਸਤੀ ਜੋਧੇਵਾਲ, ਲੁਧਿਆਣਾ ਦੀ 67 ਸਾਲਾ ਮਹਿਲਾ ਸ਼ਾਮਲ ਹੈ।

ਪੰਜਾਬ ‘ਚ ਕੋਰੇਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1153 ਹੋ ਗਈ ਹੈ। ਇਸ ‘ਚੋਂ 683 ਅਰਥਾਤ ਲਗਪਗ 60 ਪ੍ਰਤੀਸ਼ਤ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ‘ਚ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂ ਹਨ। ਸੂਬੇ ‘ਚ 165 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ‘ਚ 155 ਸ਼ਰਧਾਲੂ ਹਨ। ਚਾਰ ਦਿਨਾਂ ‘ਚ ਪੰਜਾਬ ਵਿੱਚ 762 ਕੇਸ ਹੋ ਚੁੱਕੇ ਹਨ। ਇਨ੍ਹਾਂ ‘ਚੋਂ 630 ਸ਼ਰਧਾਲੂ ਹਜ਼ੂਰ ਸਾਹਿਬ ਤੋਂ ਪਰਤੇ ਹਨ।

ਐਤਵਾਰ ਨੂੰ ਨਵਾਂਸ਼ਹਿਰ ‘ਚ ਸਭ ਤੋਂ ਵੱਧ 57 ਕੇਸ ਸਾਹਮਣੇ ਆਏ। ਇਸ ਤੋਂ ਇਲਾਵਾ ਮੁਕਤਸਰ ‘ਚ 43, ਤਰਨ ਤਾਰਨ ‘ਚ 26, ਬਰਨਾਲਾ ‘ਚ 15, ਰੂਪਨਗਰ ‘ਚ 10, ਅੰਮ੍ਰਿਤਸਰ ‘ਚ ਛੇ, ਜਲੰਧਰ ‘ਚ ਚਾਰ, ਹੁਸ਼ਿਆਰਪੁਰ ਤੋਂ ਦੋ ਤੇ ਮੁਹਾਲੀ ਤੇ ਪਟਿਆਲਾ ‘ਚ ਇਕ ਮਾਮਲੇ ਸਾਹਮਣੇ ਆਏ ਹਨ।

ਚੰਡੀਗੜ੍ਹ ‘ਚ ਦੋ ਕੇਸ, ਹੁਣ ਤੱਕ 97

ਚੰਡੀਗੜ੍ਹ ‘ਚ ਦੋ ਨਵੇਂ ਕੇਸ ਸਕਾਰਾਤਮਕ ਸਾਹਮਣੇ ਆਏ। ਦੋਵੇਂ ਸੈਕਟਰ-30 ਦੇ ਰਹਿਣ ਵਾਲੇ ਹਨ। ਇਨ੍ਹਾਂ ‘ਚੋਂ ਇਕ ਵਿਚ ਸਾਢੇ ਤਿੰਨ ਸਾਲ ਦਾ ਬੱਚਾ ਅਤੇ ਇਕ ਉਸ ਦਾ ਪਿਤਾ ਹੈ। ਇਸ ਦੇ ਨਾਲ ਚੰਡੀਗੜ੍ਹ ‘ਚ ਸੰਕਰਮਿਤ ਦੀ ਕੁੱਲ ਗਿਣਤੀ ਹੁਣ ਵਧ ਕੇ 97 ਹੋ ਗਈ ਹੈ।

ਪੰਜਾਬ ਦਾ ਪੂਰਾ ਵੇਰਵਾ:

ਹੁਣ ਤੱਕ ਸਕਾਰਾਤਮਕ ਕੇਸ - 1153

ਅੱਜ ਸਕਾਰਾਤਮਕ ਮਾਮਲੇ - 165

ਮੌਤ ਦੇ ਨਵੇਂ ਕੇਸ - 3

ਹੁਣ ਤੱਕ ਮੌਤਾਂ - 23

ਹੁਣ ਤੱਕ ਠੀਕ ਹੋਏ - 117

ਮੌਜੂਦਾ ਸਕਾਰਾਤਮਕ - 1013

ਹੁਣ ਤੱਕ ਸਕਾਰਾਤਮਕ ਜਮਾਤੀ - 29

ਹੁਣ ਤੱਕ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਕਾਰਾਤਮਕ - 683

ਹੁਣ ਤਕ  ਦੇ ਨਮੂਨੇ - 26,439

ਨਕਾਰਾਤਮਕ - 20,197

ਰਿਪੋਰਟ ਦਾ ਇੰਤਜ਼ਾਰ - 5089

ਪੰਜਾਬ ‘ਚ ਹੁਣ ਤਕ ਸਥਿਤੀ:

ਜ਼ਿਲ੍ਹਾ            ਸਕਾਰਾਤਮਕ    ਮਰੀਜ਼  ਮੌਤ


ਅੰਮ੍ਰਿਤਸਰ-            214                2
ਜਲੰਧਰ-               124                 4
ਲੁਧਿਆਣਾ-           122                  5
ਮੁਹਾਲੀ-                95                   2
ਪਟਿਆਲਾ-            87                   1
ਨਵਾਂਸ਼ਹਿਰ-           85                   1
ਹੁਸ਼ਿਆਰਪੁਰ-        86                   1
ਮੁਕਤਸਰ-             50                  0
ਤਰਨ ਤਾਰਨ-        40                  0
ਬਠਿੰਡਾ-                 37                  0
ਮੋਗਾ-                     2                    0
ਗੁਰਦਾਸਪੁਰ-          2                    1
ਫਿਰੋਜ਼ਪੁਰ-             26                  1
ਪਠਾਨਕੋਟ-            25                   1
ਬਰਨਾਲਾ-              19                   1
ਰੂਪਨਗਰ-              16                   1
ਮਾਨਸਾ-                  16                  0
ਫਤਿਹਗੜ               16                  0
ਕਪੂਰਥਲਾ-             13                   2
ਸੰਗਰੂਰ-                 11                   0
ਫਰੀਦਕੋਟ-              6                    0
ਫਾਜ਼ਿਲਕਾ-               4                    0

ਕੁੱਲ-                     1153              23

ਇਹ ਵੀ ਪੜ੍ਹੋ :