ਪਵਨਪ੍ਰੀਤ ਕੌਰ

ਬਰਨਾਲਾ: ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਵਾਪਿਸ ਆਉਣ ਨਾਲ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ‘ਚੋਂ ਵੀ ਕੋਰੋਨਾ ਪੌਜ਼ੇਟਿਵ ਕੇਸ ਆ ਰਹੇ ਹਨ, ਜਿੱਥੇ ਇੱਕ ਵੀ ਮਰੀਜ਼ ਨਹੀਂ ਸੀ। ਬਰਨਾਲਾ ਜ਼ਿਲ੍ਹਾ ਵੀ ਕੋਰੋਨਾਵਾਇਰਸ ਤੋਂ ਬਚਿਆ ਹੋਇਆ ਸੀ। ਪਰ ਹੁਣ ਇੱਥੇ 111 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਹੈ, ਜਿਸ ‘ਚ 15 ਲੋਕ ਪੌਜ਼ੇਟਿਵ ਪਾਏ ਗਏ ਹਨ।

ਹੁਣ ਤੱਕ ਕੋਰੋਨਾਵਾਇਰਸ ਦੇ ਜ਼ਿਲ੍ਹੇ ‘ਚ 19 ਕੇਸ ਹੋ ਚੁਕੇ ਹਨ। ਇਹ ਸਾਰੇ ਸ੍ਰੀ ਨਾਂਦੇੜ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂ ਹਨ। ਇਨ੍ਹਾਂ ‘ਚ ਦੋ ਬੱਚੇ ਵੀ ਸ਼ਾਮਿਲ ਹਨ। ਬਰਨਾਲਾ ‘ਚ ਕੋਰੋਨਾ ਨਾਲ ਇੱਕ ਮਰੀਜ਼ ਦੀ ਮੌਤ ਹੋ ਚੁਕੀ ਹੈ, ਜਦਕਿ 1 ਮਰੀਜ਼ ਠੀਕ ਵੀ ਹੋ ਚੁਕਿਆ ਹੈ।

ਇਸ ਨਾਲ ਇੱਥੇ 17 ਐਕਟਿਵ ਕੇਸ ਹੋ ਚੁਕੇ ਹਾਂ। ਇੱਥੇ ਤਕਰੀਬਨ ਅਜੇ 100 ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਕੱਲ੍ਹ ਦੀ ਰਿਪੋਰਟ ‘ਚ ਦੋ ਲੋਕ ਪੌਜ਼ੇਟਿਵ ਪਾਏ ਗਏ ਸੀ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ :