ਨਵੀਂ ਦਿੱਲੀ: ਲੌਕਡਾਊਨ -3 ਅੱਜ ਦੇਸ਼ ‘ਚ ਬਹੁਤ ਸਾਰੀਆਂ ਰਿਆਇਤਾਂ ਦੇ ਨਾਲ ਸ਼ੁਰੂ ਹੋ ਰਿਹਾ ਹੈ। ਇਹ ਲੌਕਡਾਊਨ 17 ਮਈ ਤੱਕ ਲਾਗੂ ਰਹੇਗਾ। ਇਸ ਮਿਆਦ ਦੌਰਾਨ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਸ਼ਰਧਾਲੂਆਂ, ਸੈਲਾਨੀਆਂ ਨੂੰ ਜੋ ਲੌਕਡਾਊਨ ਤੋਂ ਪਹਿਲਾਂ ਫਸ ਗਏ ਸਨ, ਉਨ੍ਹਾਂ ਨੂੰ ਸ਼ਰਤਾਂ ਦੇ ਨਾਲ ਆਪਣੇ ਸੂਬੇ ਭੇਜ ਦਿੱਤਾ ਜਾਵੇਗਾ. ਇਸ ਵਾਰ ਸਰਕਾਰ ਨੇ ਕੁਝ ਹੋਰ ਛੋਟ ਦਿੱਤੀ ਹੈ ਪਰ ਕੋਰੋਨਾਵਾਇਰਸ ਦੀ ਲਾਗ ਦੇ ਜੋਖਮ ਦੇ ਅਧਾਰ 'ਤੇ ਪੂਰਾ ਦੇਸ਼ ਤਿੰਨ ਸ਼੍ਰੇਣੀਆਂ - ਰੈੱਡ, ਓਰੇਂਜ ਤੇ ਗ੍ਰੀਨ ਜ਼ੋਨ 'ਚ ਵੰਡਿਆ ਹੋਇਆ ਹੈ।
ਜ਼ਿਲ੍ਹਿਆਂ ਦੀ ਇਹ ਹੈ ਸਥਿਤੀ...
- ਦੇਸ਼ ਦੇ 130 ਜ਼ਿਲ੍ਹੇ ਰੈੱਡ ਜ਼ੋਨ ‘ਚ ਹਨ।
- ਓਰੇਂਜ ਜ਼ੋਨ ‘ਚ 284 ਜ਼ਿਲ੍ਹੇ ਤੇ
- 319 ਜ਼ਿਲ੍ਹੇ ਗ੍ਰੀਨ ਜ਼ੋਨ ‘ਚ ਹਨ।
ਕਿਹੜੇ ਜ਼ੋਨ 'ਚ ਕੀ ਖੁੱਲ੍ਹਾ ਰਹੇਗਾ ?
ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਭਾਵੇਂ ਇਹ ਕੋਈ ਵੀ ਜ਼ੋਨ ਕਿਉਂ ਨਾ ਹੋਵੇ, ਇੱਥੇ ਹਵਾਈ, ਰੇਲ, ਮੈਟਰੋ ਦੀ ਯਾਤਰਾ, ਸੜਕ ਦੁਆਰਾ ਅੰਤਰਰਾਜੀ ਟ੍ਰੈਫਿਕ, ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ, ਸਿਖਲਾਈ ਅਤੇ ਕੋਚਿੰਗ ਸੰਸਥਾਵਾਂ, ਹੋਟਲ ਅਤੇ ਰੈਸਟੋਰੈਂਟ ਬੰਦ ਰਹਿਣਗੇ। ਜਨਤਕ ਇਕੱਠ ਦੇ ਸਥਾਨ - ਜਿੰਮ, ਥੀਏਟਰ, ਮਾਲ, ਸਿਨੇਮਾ ਹਾਲ, ਬਾਰ ਬੰਦ ਰਹਿਣਗੇ ਅਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਭਾਵਾਂ ਦੀ ਆਗਿਆ ਨਹੀਂ ਹੋਵੇਗੀ। ਹਾਲਾਂਕਿ, ਲੋਕਾਂ ਨੂੰ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਸਾਰੇ ਜ਼ੋਨਾਂ ‘ਚ ਗੈਰ-ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ ਦੀ ਆਗਿਆ ਦਿੱਤੀ ਜਾਏਗੀ, ਪਰ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਸਖ਼ਤੀ ਰਹੇਗੀ।
ਗ੍ਰੀਨ ਅਤੇ ਓਰੇਂਜ ਜ਼ੋਨਾਂ ‘ਚ ਨਾਈ ਦੀਆਂ ਦੁਕਾਨਾਂ, ਸਪਾਅ ਅਤੇ ਸੈਲੂਨ ਖੋਲ੍ਹਣ ਦੀ ਆਗਿਆ ਹੋਵੇਗੀ। ਨਾਲ ਹੀ, ਈ-ਕਾਮਰਸ ਕੰਪਨੀਆਂ ਗ਼ੈਰ ਜ਼ਰੂਰੀ ਚੀਜ਼ਾਂ ਨੂੰ ਵੀ ਵੇਚ ਸਕਦੀਆਂ ਹਨ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਇਲਾਕੇ ਦੀ ਇਕੋ ਦੁਕਾਨ, ਮਾਰਕੀਟ ਜਾਂ ਮਾਲ, ਕੁਝ ਸ਼ਰਤਾਂ ਨਾਲ ਸਾਰੇ ਜ਼ੋਨਾਂ ‘ਚ ਸ਼ਰਾਬ ਦੀ ਵਿਕਰੀ ਦੀ ਆਗਿਆ ਹੋਵੇਗੀ।
ਸਾਰੇ ਜ਼ੋਨਾਂ ‘ਚ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ਰੂਰੀ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਦੇ ਅੰਦਰ ਹੀ ਰਹਿਣਗੇ। ਹਵਾਈ, ਰੇਲ ਅਤੇ ਸੜਕ ਦੁਆਰਾ ਲੋਕਾਂ ਦੀ ਆਵਾਜਾਈ ਨੂੰ ਕੁਝ ਚੁਣੇ ਉਦੇਸ਼ਾਂ ਲਈ ਆਗਿਆ ਦਿੱਤੀ ਜਾਏਗੀ। ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਇਜਾਜ਼ਤ ਦਿੱਤੇ ਉਦੇਸ਼ਾਂ ਲਈ ਟ੍ਰੈਫਿਕ ਨੂੰ ਵੀ ਆਗਿਆ ਦਿੱਤੀ ਜਾਏਗੀ। ਕੰਟੇਨਮੈਂਟ ਜ਼ੋਨ ‘ਚ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਸੀਮਤ ਰਹੇਗੀ ਅਤੇ ਜ਼ਰੂਰੀ ਸੇਵਾਵਾਂ ਉਨ੍ਹਾਂ ਦੇ ਘਰ ਉਪਲਬਧ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ :