ਗੁਹਾਟੀ: ਅਸਾਮ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਸੂਬੇ ‘ਚ ਅਫਰੀਕੀ ਸਵਾਈਨ ਫਲੂ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ ਤੇ 306 ਪਿੰਡਾਂ ‘ਚ 2500 ਤੋਂ ਵਧੇਰੇ ਸੂਰ ਮਾਰੇ ਗਏ ਹਨ। ਅਸਾਮ ਦੇ ਪਸ਼ੂ ਪਾਲਣ ਮੰਤਰੀ ਅਤੁਲ ਬੋਰਾ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੂਰਾਂ ਨੂੰ ਮਾਰਨ ਦੀ ਬਜਾਏ ਇਸ ਮਾਰੂ ਛੂਤਕਾਰੀ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਕੋਈ ਹੋਰ ਰਸਤਾ ਅਪਣਾਏਗੀ।


ਬਿਮਾਰੀ ਦਾ ਕੋਵਿਡ -19 ਨਾਲ ਕੋਈ ਲੈਣਾ ਦੇਣਾ ਨਹੀਂ:

ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਕੋਵਿਡ -19 ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬੋਰਾ ਨੇ ਕਿਹਾ, “ਨੈਸ਼ਨਲ ਇੰਸਟੀਟਿਊਟ ਆਫ਼ ਹਾਈ ਸਿਕਿਓਰਿਟੀ ਐਨੀਮਲ ਡਿਸੀਜ਼ (ਐਨਆਈਐਚਐਸਏਡੀ) ਭੋਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਅਫਰੀਕੀ ਸਵਾਈਨ ਫਲੂ (ਏਐਸਐਫ) ਹੈ। ਕੇਂਦਰ ਸਰਕਾਰ ਨੇ ਸਾਨੂੰ ਦੱਸਿਆ ਹੈ ਕਿ ਦੇਸ਼ ‘ਚ ਇਸ ਬਿਮਾਰੀ ਦਾ ਇਹ ਪਹਿਲਾ ਕੇਸ ਹੈ। ”

ਸੂਰਾਂ ਦੀ ਕੁੱਲ ਸੰਖਿਆ 30 ਲੱਖ ਹੋ ਗਈ:

ਉਨ੍ਹਾਂ ਕਿਹਾ ਕਿ ਵਿਭਾਗ ਦੁਆਰਾ ਸਾਲ 2019 ਦੀ ਗਣਨਾ ਅਨੁਸਾਰ ਸੂਰਾਂ ਦੀ ਕੁੱਲ ਸੰਖਿਆ 21 ਲੱਖ ਦੇ ਆਸ ਪਾਸ ਸੀ ਪਰ ਹੁਣ ਇਹ ਵਧ ਕੇ 30 ਲੱਖ ਹੋ ਗਈ ਹੈ।
ਇਹ ਵੀ ਪੜ੍ਹੋ :