ਅਮਰੀਕਾ ‘ਚ ਮੌਤਾਂ ਦਾ ਸਿਲਸਿਲਾ ਜਾਰੀ:
ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਅਮਰੀਕਾ ‘ਚ ਕੋਰੋਨਾ ਨੇ ਤਬਾਹੀ ਮਚਾਈ ਹੈ। ਪੂਰੀ ਦੁਨੀਆਂ ਦੇ ਮੁਕਾਬਲੇ ਅਮਰੀਕਾ ‘ਚ ਕੋਰੋਨਾਵਾਇਰਸ ਦੇ 35 ਪ੍ਰਤੀਸ਼ਤ ਦੇ ਕਰੀਬ ਮਰੀਜ਼ ਹਨ। ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ‘ਚ ਹੁਣ ਤੱਕ 11 ਲੱਖ 88 ਹਜ਼ਾਰ 112 ਸੰਕਰਮਿਤ ਮਰੀਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ 68 ਹਜ਼ਾਰ 598 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਇਕ ਲੱਖ 78 ਹਜ਼ਾਰ 263 ਲੋਕ ਵੀ ਠੀਕ ਹੋ ਗਏ ਹਨ।
ਦੂਜੇ ਨੰਬਰ ‘ਤੇ ਸਪੇਨ ਅਤੇ ਤੀਜੇ ਨੰਬਰ ‘ਤੇ ਇਟਲੀ:
ਅਮਰੀਕਾ ਤੋਂ ਬਾਅਦ ਸਪੇਨ ਸੰਕਰਮਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ, ਜਿਥੇ ਹੁਣ ਤੱਕ ਦੋ ਲੱਖ 47 ਹਜ਼ਾਰ 122 ਵਿਅਕਤੀ ਸੰਕਰਮਿਤ ਹਨ। ਇਸ ਦੇ ਨਾਲ ਹੀ 25 ਹਜ਼ਾਰ 264 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਤੋਂ ਬਾਅਦ ਇਟਲੀ ਤੀਜੇ ਨੰਬਰ ‘ਤੇ ਹੈ, ਜਿਥੇ ਦੋ ਲੱਖ 10 ਹਜ਼ਾਰ 717 ਮਰੀਜ਼ ਹਨ। ਇਥੇ ਹੁਣ ਤੱਕ 28 ਹਜ਼ਾਰ 844 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ‘ਚ ਸੰਕਰਮਣ ਦੇ ਮਾਮਲੇ ਇਕ ਲੱਖ 86 ਹਜ਼ਾਰ 588 ਹੋ ਗਏ ਹਨ। ਇਸ ਦੇ ਨਾਲ ਹੀ ਦੇਸ਼ ‘ਚ ਹੁਣ ਤਕ 28 ਹਜ਼ਾਰ 446 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੂਜੇ ਦੇਸ਼ਾਂ ਦੀ ਸਥਿਤੀ:
ਇਹ ਵੀ ਪੜ੍ਹੋ :