ਨਵੀਂ ਦਿੱਲਾ: ਰੇਲ ਮੰਤਰੀ ਪਿਯੂਸ਼ ਗੋਇਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਟਿਕਟੌਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਇੱਕ ਆਦਮੀ ਚਲਦੀ ਰੇਲ ਵਿੱਚ ਸਟੰਟ ਕਰ ਰਿਹਾ ਸੀ ਪਰ ਕੁਝ ਸਕਿੰਟਾਂ ਬਾਅਦ ਉਸ ਦਾ ਹੱਥ ਛੁੱਟ ਜਾਂਦਾ ਹੈ ਤੇ ਉਹ ਰੇਲ ਤੋਂ ਬਾਹਰ ਆ ਡਿੱਗਦਾ ਹੈ। ਇੱਕ ਵਿਅਕਤੀ ਟ੍ਰੇਨ ਦੇ ਅੰਦਰ ਤੋਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਸੀ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਵਿਅਕਤੀ ਫਾਟਕ ਤੋਂ ਛਾਲ ਮਾਰ ਕੇ ਹੈਂਡਲ ਫੜ ਕੇ ਹਵਾ 'ਚ ਉਛਲਦਾ ਹੈ। ਅਗਲੇ ਹੀ ਸੈਕਿੰਡ ਹੈਂਡਲ ਤੋਂ ਹੱਥ ਛੁੱਡਦਾ ਹੈ ਤੇ ਉਹ ਰੇਲ ਤੋਂ ਬਾਹਰ ਡਿੱਗ ਜਾਂਦਾ ਹੈ।

ਜ਼ਮੀਨ 'ਤੇ ਡਿੱਗਣ ਤੋਂ ਤੁਰੰਤ ਬਾਅਦ ਉਹ ਉੱਠਦਾ ਹੈ। ਟ੍ਰੇਨ ਨੂੰ ਆਪਣੇ ਪਿੱਛੇ ਤੋਂ ਲੰਘਦਾ ਵੇਖ ਉਹ ਉਸੇ ਤਰ੍ਹਾਂ ਬੈਠਾ ਰਿਹਾ। ਰੇਲ ਗੱਡੀ 'ਚ ਮੌਜੂਦ ਲੋਕ ਉਸ ਨੂੰ ਇਸ਼ਾਰਾ ਕਰਦੇ ਹਨ ਕਿ ਉਸ ਨੂੰ ਬੈਠੇ ਰਹਿਣਾ ਚਾਹੀਦਾ ਹੈ। ਪਿਯੂਸ਼ ਗੋਇਲ ਨੇ ਇਸ ਟਿਕਟੌਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਰਿਹਾ ਹੈ।


ਪਿਯੂਸ਼ ਗੋਇਲ ਨੇ ਇਸ ਵੀਡੀਓ ਨੂੰ 18 ਫਰਵਰੀ ਦੀ ਸਵੇਰ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਇਸ ਨੂੰ ਕਈ ਲਾਈਕ, ਕੁਮੈਂਟ ਮਿਲੇ, ਲੋਕਾਂ ਨੇ ਇਸ ਵੀਡੀਓ ਨੂੰ ਕਈ ਵਾਰ ਰੀ-ਟਵੀਟ ਵੀ ਕੀਤਾ ਹੈ। ਦੱਸ ਦਇਏ ਕਿ ਪਿਯੂਸ਼ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਕੈਪਸ਼ਨ ਦੇ ਅਪੀਲ ਕੀਤੀ ਹੈ।