'Stranger Things' ਦੀ ਸਟਾਰ ਮਿਲੀ ਬੌਬੀ ਬ੍ਰਾਉਨ ਨੇ ਕੱਲ੍ਹ ਆਪਣਾ 16ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਬ੍ਰਾਉਨ ਨੇ ਸੋਸ਼ਲ ਮੀਡੀਆ 'ਤੇ ਬਹੁਤ ਹੀ ਭਾਵੁਕ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇੱਥੇ ਉਹ ਪ੍ਰਸਿੱਧੀ ਤੇ ਇਸ ਦੇ ਨਾਲ ਆਉਣ ਵਾਲੇ ਨਕਾਰਾਤਮਕ ਅਸਰ ਬਾਰੇ ਗੱਲ ਕਰ ਰਹੀ ਹੈ।
ਸਾਲ 2016 ਵਿੱਚ ਨੈੱਟਫਲਿਕਸ ਦੇ ਸ਼ੋਅ 'ਸਟ੍ਰੇਂਜਰ ਥਿੰਗਜ਼' ਤੋਂ ਹਿੱਟ ਹੋਈ ਬ੍ਰਾਉਨ, ਇਲੈਵਨ ਦੇ ਨਾਂ ਨਾਲ ਸ਼ੋਅ ਦਾ ਮਸ਼ਹੂਰ ਕਿਰਦਾਰ ਸੀ। ਇਹ ਇੱਕ ਮਹਾਂ-ਸ਼ਕਤੀਆਂ ਵਾਲੀ ਕੁੜੀ ਦਾ ਕਿਰਦਾਰ ਸੀ। ਇਹ ਅਦਾਕਾਰਾ ਵਾਰ-ਵਾਰ ਆਨ-ਲਾਈਨ ਨਫ਼ਰਤ ਦਾ ਨਿਸ਼ਾਨਾ ਵੀ ਬਣਦੀ ਰਹੀ।
ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਾਜ਼ਾ ਪੋਸਟ ਵਿੱਚ ਇਨ੍ਹਾਂ ਮੁੱਦਿਆਂ ਨੂੰ ਸੰਬੋਧਨ ਕੀਤਾ, ਇਸ ਤੱਥ ਦੇ ਨਾਲ ਕਿ ਉਸ ਦੀ ਫੈਸ਼ਨ ਭਾਵਨਾ ਦੇ ਕਾਰਨ ਉਸ ਨੂੰ "ਬਾਲਗ ਦਿਖਣ" ਲਈ ਲਗਾਤਾਰ ਆਲੋਚਨਾ ਕੀਤੀ ਜਾਂਦੀ ਰਹੀ ਹੈ।
ਉਸ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ, "16 ਨੂੰ ਮਹਿਸੂਸ ਕਰਦੇ ਹੋਏ ਇੰਝ ਲੱਗਦਾ ਹੈ ਜਿਵੇਂ ਬਹੁਤ ਲੰਬਾ ਸਮਾਂ ਆ ਰਿਹਾ ਹੈ। ਮੈਂ ਮਹਿਸੂਸ ਕਰਦੀ ਹਾਂ ਕਿ ਤਬਦੀਲੀ ਸਿਰਫ ਇਸ ਪੀੜ੍ਹੀ ਲਈ ਹੀ ਨਹੀਂ ਬਲਕਿ ਅਗਲੀ ਪੀੜ੍ਹੀ ਲਈ ਵੀ ਹੋਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਵਧਣ ਤੇ ਸਫ਼ਲ ਹੋਣ ਲਈ ਸਾਡੀ ਦੁਨੀਆ ਨੂੰ ਦਿਆਲਤਾ ਤੇ ਸਹਾਇਤਾ ਦੀ ਲੋੜ ਹੈ।"
ਉਨ੍ਹੇ ਕਿਹਾ "ਪਿਛਲੇ ਕੁਝ ਸਾਲਾਂ 'ਚ ਸੌਖਾ ਨਹੀਂ ਰਿਹਾ, ਮੈਂ ਇਹ ਸਵੀਕਾਰ ਕਰਾਂਗੀ। ਅਜਿਹੇ ਪਲ ਵੀ ਆਏ ਜਿੱਥੇ ਮੈਂ ਅਸ਼ੁੱਧਤਾ, ਗ਼ਲਤ ਟਿੱਪਣੀਆਂ, ਜਿਨਸੀਕਰਨ ਤੇ ਬੇਲੋੜੇ ਅਪਮਾਨਾਂ ਤੋਂ ਨਿਰਾਸ਼ ਹੋ ਜਾਂਦੀ ਰਹੀ ਹਾਂ ਜੋ ਆਖਰਕਾਰ ਮੇਰੇ ਲਈ ਦਰਦ ਤੇ ਅਸੁਰੱਖਿਆ ਦਾ ਨਤੀਜਾ ਰਹੇ।
"ਪਰ ਮੈਂ ਕਦੇ ਨਹੀਂ ਹਾਰਾਂਗੀ, ਮੈਂ ਉਹ ਕਰਨਾ ਜਾਰੀ ਰੱਖਾਂਗੀ ਜੋ ਮੈਂ ਪਸੰਦ ਕਰਦੀ ਹਾਂ ਤੇ ਤਬਦੀਲੀ ਲਿਆਉਣ ਲਈ ਸੰਦੇਸ਼ ਫੈਲਾਉਂਦੀ ਰਾਹਾਂਗੀ," ਉਸ ਨੇ ਇੰਸਟਾਗ੍ਰਾਮ ਉੱਤੇ ਲਿਖਿਆ।