ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਮੁੜ ਆਪਣਾ ਪੱਖ ਸਪਸ਼ਟ ਕੀਤਾ ਹੈ।ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਖੇਤੀ ਸੁਧਾਰ ਕਾਨੂੰਨ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਣਗੇ ਤੇ ਇਨ੍ਹਾਂ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਲੇਰਾਨਾ ਢੰਗ ਨਾਲ ਨਵੇਂ ਖੇਤੀ ਸੁਧਾਰ ਕਾਨੂੰਨ ਬਣਾਏ ਹਨ।
ਸੋਮਵਾਰ ਨੂੰ ਸਰਕਾਰ ਵੱਲੋਂ ਕੀਤੇ ਗਏ ਖੇਤੀ ਸੁਧਾਰਾਂ ਉੱਤੇ ਵੈਕੁੰਠ ਮਹਿਤਾ ਰਾਸ਼ਟਰੀ ਸਹਿਕਾਰੀ ਪ੍ਰਬੰਧ ਸੰਸਥਾਨ ਵੱਲੋਂ ਗ੍ਰਾਮੀਣ ਸਵੈਮ ਸੇਵੀ ਸੰਸਥਾਵਾਂ ਦੀ ਫ਼ੈਡਰੇਸ਼ਨ ਨਾਲ ਮਿਲ ਕੇ ਕਰਵਾਈ ਨੈਸ਼ਨਲ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਤੋਮਰ ਨੇ ਕਿਹਾ ਕਿ ਖੇਤੀ ਦੇਸ਼ ਦੀ ਅਰਥਵਿਵਸਥਾ ਦਾ ਵੱਡਾ ਆਧਾਰ ਹੈ। ਜਦੋਂ ਵੀ ਕਦੇ ਦੇਸ਼ ’ਤੇ ਭੀੜ ਪਈ, ਤਦ ਹੀ ਪਿੰਡਾਂ ਦੀਆਂ ਪਰੰਪਰਾਵਾਂ ਤੇ ਅਰਥਵਿਵਸਥਾ ਨੇ ਆਪਣੀ ਸ਼ਕਤੀ ਸਥਾਪਤ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ ਦੇ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਆਪਣੀ ਦੂਰਦਰਸ਼ਿਤਾ ਵਿਖਾਈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅਨੇਕ ਕਦਮ ਚੁੱਕੇ ਗਏ।
'ਉੱਡਦਾ ਪੰਜਾਬ' ਬਣਿਆ 'ਬੁੱਕਦਾ ਪੰਜਾਬ', ਹਰ ਪਿੰਡ ਦਿੱਸ ਰਹੇ ਟਰੈਕਟਰਾਂ ਦੇ ਕਾਫਲੇ
ਨਰਿੰਦਰ ਤੋਮਰ ਨੇ ਕੋਰੋਨਾ ਦਾ ਜ਼ਿਕਰ ਕਰਦਿਆਂ ਭਾਰਤੀ ਵਿਗਿਆਨੀਆਂ ਦੀ ਸਰਬੋਤਮ ਸੋਚ ਤੇ ਸਮਰੱਥਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਫ਼ਲਤਾਪੂਰਬਕ ਕੋਰੋਨਾ ਦੀ ਵੈਕਸੀਨ ਬਣਾ ਲਈ ਤੇ ਉਸ ਦਾ ਉਪਯੋਗ ਵੀ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦਾ ਬਹੁਪੱਖੀ ਵਿਕਾਸ ਹੋਵੇ ਤੇ ਭਾਰਤ ਇੱਕ ਸਰਬੋਤਮ ਰਾਸ਼ਟਰ ਵਜੋਂ ਸਥਾਪਤ ਹੋ ਸਕੇ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਦੇ ਕਦਮ ਨਾਲ ਕਦਮ ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਨਾਜ ਦੇ ਮਾਮਲੇ ਵਿੱਚ ਸਾਡਾ ਦੇਸ਼ ਆਤਮ ਨਿਰਭਰ ਵੀ ਹੈ ਤੇ ਵਾਧੂ ਅਨਾਜ ਦਾ ਉਤਪਾਦਨ ਕਰਦਾ ਹੈ ਪਰ ਖੇਤੀ ਖੇਤਰ ਵਿੱਚ ਅਸੰਤੁਲਨ ਵੀ ਹਨ। ਸਰਕਾਰ ਨੇ ਇਸੇ ਲਈ ਛੋਟੇ ਕਿਸਾਨਾਂ ਨੂੰ ਆਪਣੀਆਂ ਯੋਜਨਾਵਾਂ, ਸਬਸਿਡੀ, ਐਮਐਪੀ, ਟੈਕਨੋਲੋਜੀ, ਮਾਰਕਿਟ ਲਿੰਕ ਆਦਿ ਦੇ ਲਾਭ ਦੇਣ ਲਈ ਖੇਤੀ ਸੁਧਾਰ ਕਾਨੂੰਨਾਂ ਵਿੱਚ ਅਨੇਕ ਉਪਾਅ ਕੀਤੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਖੇਤੀ ਕਾਨੂੰਨ 'ਤੇ ਤੋਮਰ ਨੇ ਮੁੜ ਦੁਹਰਾਇਆ ਸਟੈਂਡ, ਪੀਐਮ ਮੋਦੀ ਦਾ ਦਲੇਰਾਨਾ ਕਦਮ ਕਰਾਰ
ਏਬੀਪੀ ਸਾਂਝਾ
Updated at:
18 Jan 2021 04:05 PM (IST)
ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਮੁੜ ਆਪਣਾ ਪੱਖ ਸਪਸ਼ਟ ਕੀਤਾ ਹੈ।ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਖੇਤੀ ਸੁਧਾਰ ਕਾਨੂੰਨ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਣਗੇ ਤੇ ਇਨ੍ਹਾਂ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ।
- - - - - - - - - Advertisement - - - - - - - - -