ਗਗਨਦੀਪ ਸ਼ਰਮਾ
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਮਾਝੇ 'ਚੋਂ ਕਿਸਾਨਾਂ ਦਾ ਵੱਡਾ ਜੱਥਾ ਭਲਕੇ 27 ਨਵੰਬਰ ਨੂੰ ਦਿੱਲੀ ਵੱਲ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕੂਚ ਕਰੇਗਾ ਜਿਸ 'ਚ ਵੱਡੀ ਗਿਣਤੀ ਰਾਸ਼ਨ ਰਸਦਾਂ ਨਾਲ ਲੈਸ ਵਾਟਰਪਰੂਫ ਟਰਾਲੀਆਂ ਤੁਰਨਗੀਆਂ। ਇਹ ਜੱਥਾ ਸ਼ੰਭੂ ਬਾਰਡਰ ਵੱਲ ਜਾਵੇਗਾ ਜਦਕਿ ਇਕ ਜੱਥਾ ਤਰਨ ਤਾਰਨ ਤੋਂ ਵਾਇਆ ਹਰੀਕੇ ਹਰਿਆਣਾ ਵੱਲ ਤੋਰਿਆ ਜਾਵੇਗਾ। ਭਲਕੇ ਦੀ ਹਰਿਆਣਾ ਰਵਾਨਗੀ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪਿੰਡਾਂ 'ਚ ਕਿਸਾਨਾਂ ਵੱਲੋਂ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਤਹਿਤ ਹਰੇਕ ਪਿੰਡ 'ਚ ਟਰਾਲੀਆਂ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰੇਕ ਟਰਾਲੀ ਨੂੰ ਜਿੱਥੇ ਵਾਟਰਪਰੂਫ ਰੱਖਿਆ ਜਾ ਰਿਹਾ ਹੈ, ਉਥੇ ਹੀ ਟਰਾਲੀ 'ਚ ਰਸਦਾਂ, ਰਾਸ਼ਨ, ਬਰਤਨ, ਗੈਸ ਸਿਲੰਡਰ, ਭੱਠੀਆਂ, ਸੁੱਕਾ ਦੁੱਧ ਤੇ ਸਬਜ਼ੀਆਂ ਲੱਦੀਆਂ ਜਾ ਰਹੀਆਂ ਹਨ। ਅੱਤ ਦੀ ਸਰਦੀ ਤੋਂ ਬਚਾਅ ਲਈ ਗੱਦੇ, ਕੰਬਲ ਤੇ ਰਜਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕਿਸਾਨਾਂ ਨੇ ਦੱਸਿਆ ਪਿੰਡ 'ਚੋਂ ਲੋਕਾਂ ਨੇ ਆਪ ਮੁਹਾਰੇ ਸਾਮਾਨ ਦਿੱਤਾ ਹੈ ਤੇ ਤਿੰਨ ਚਾਰ ਮਹੀਨਿਆਂ ਦਾ ਰਾਸ਼ਨ ਟਰਾਲੀ 'ਚ ਰੱਖਿਆ ਹੈ।
ਹਰਿਆਣਾ ਬਾਰਡਰ 'ਤੇ ਕਿਸਾਨਾਂ ਕੀਤਾ ਵੱਡਾ ਐਲਾਨ, ਅਗਲੇ 7 ਦਿਨ ਕਰਨਗੇ ਇਹ ਐਕਸ਼ਨ
ਉਨ੍ਹਾਂ ਦੀਆਂ ਟੀਮਾਂ ਲਗਾਤਾਰ ਸੰਪਰਕ 'ਚ ਰਹਿਣਗੀਆਂ ਤੇ ਜ਼ਰੂਰੀ ਸਾਮਾਨ ਨੂੰ ਸਮੇਂ-ਸਮੇਂ 'ਤੇ ਪਹੁੰਚਾਇਆ ਜਾਵੇਗਾ। ਇਸ ਤਰ੍ਹਾਂ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਚ ਟਰਾਲੀਆਂ ਟਰੈਕਟਰ ਤਿਆਰ ਕੀਤੇ ਜਾ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਭਲਕੇ ਪਿੰਡਾਂ 'ਚੋਂ ਪੂਰੇ ਜੋਸ਼ ਨਾਲ ਜੱਥੇ ਦਿੱਲੀ ਵੱਲ ਤੋਰੇ ਜਾਣਗੇ।
ਪੰਧੇਰ ਨੇ ਖੱਟਰ ਸਰਕਾਰ ਵਲੋਂ ਬਾਰਡਰ 'ਤੇ ਕੀਤੀ ਬੈਰੀਕੇਡਿੰਗ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਖੱਟਰ ਸਰਕਾਰ ਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਨਾਲ ਹੀ ਜੋ ਬਾਕੀ ਜਥੇਬੰਦੀਆਂ ਫੈਸਲੇ ਕਰਨਗੀਆਂ, ਉਨਾਂ ਨਾਲ ਵਿਚਾਰ ਕਰਕੇ ਹੀ ਸੰਘਰਸ਼ ਅੱਗੇ ਤੋਰਿਆ ਜਾਵੇਗਾ ਤੇ ਜੇਕਰ ਹਰਿਆਣਾ ਬਾਰਡਰ 'ਤੇ ਧਰਨਾ ਜਾਰੀ ਰੱਖਣਾ ਪਿਆ ਤਾਂ ਉਥੇ ਹੀ ਡੱਟ ਜਾਵਾਂਗੇ। ਸਰਵਣ ਸਿੰਘ ਪੰਧੇਰ ਨੇ ਕੈਪਟਨ ਸਰਕਾਰ ਤੇ ਫਿਰ ਦੋਹਰਾ ਮਾਪਦੰਡ ਅਪਨਾਉਣ ਦਾ ਦੋਸ਼ ਲਾਇਆ।
ਕੱਲ੍ਹ ਮਾਝੇ ਦੇ ਕਿਸਾਨ ਬੋਲਣਗੇ ਦਿੱਲੀ 'ਤੇ ਧਾਵਾ, ਜੰਗੀ ਪੱਧਰ 'ਤੇ ਤਿਆਰੀਆਂ
ਏਬੀਪੀ ਸਾਂਝਾ
Updated at:
26 Nov 2020 03:39 PM (IST)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਮਾਝੇ 'ਚੋਂ ਕਿਸਾਨਾਂ ਦਾ ਵੱਡਾ ਜੱਥਾ ਭਲਕੇ 27 ਨਵੰਬਰ ਨੂੰ ਦਿੱਲੀ ਵੱਲ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕੂਚ ਕਰੇਗਾ ਜਿਸ 'ਚ ਵੱਡੀ ਗਿਣਤੀ ਰਾਸ਼ਨ ਰਸਦਾਂ ਨਾਲ ਲੈਸ ਵਾਟਰਪਰੂਫ ਟਰਾਲੀਆਂ ਤੁਰਨਗੀਆਂ।
- - - - - - - - - Advertisement - - - - - - - - -