ਦਰਅਸਲ, ਜਦੋਂ ਕਿਸੇ ਵਿਅਕਤੀ ਨੂੰ ਨਸ਼ਿਆਂ ਦੀ ਲਤ ਲੱਗ ਜਾਂਦੀ ਹੈ, ਤਾਂ ਉਹ ਨੁਕਸਾਨ ਦੀ ਪਰਵਾਹ ਕੀਤੇ ਬਗ਼ੈਰ ਉਨ੍ਹਾਂ ਦੀ ਵਰਤੋਂ ਕਰਨ ਲੱਗਦਾ ਹੈ। ਕੁਝ ਡ੍ਰੱਗ ਜਿਵੇਂ ਓਪੀਆਇਡ ਪੇਨ ਕਿਲਰ ਦਾ ਖ਼ਤਰਾ ਵੱਧ ਹੁੰਦਾ ਹੈ ਤੇ ਹੋਰਨਾਂ ਦੇ ਮੁਕਾਬਲੇ ਇਸ ਦੀ ਲਤ ਛੇਤੀ ਲੱਗ ਸਕਦੀ ਹੈ। ਜਿਵੇਂ-ਜਿਵੇਂ ਇਸ ਡ੍ਰੱਗ ਦੀ ਵਰਤੋਂ ਵਧਦੀ ਜਾਂਦੀ ਹੈ, ਤਿਵੇਂ-ਤਿਵੇਂ ਉਸ ਡ੍ਰੱਗ ਦੇ ਬਗ਼ੈਰ ਰਹਿਣਾ ਔਖਾ ਹੋ ਜਾਂਦਾ ਹੈ।


ਸਰੀਰ ’ਚ ਓਰਲ ਜਾਂ ਇੰਜੈਕਸ਼ਨ ਦੀ ਮਦਦ ਨਾਲ ਲਏ ਡ੍ਰੱਗਜ਼ ਦਾ ਸਿੱਧਾ ਅਸਰ ਦਿਮਾਗ਼ ’ਤੇ ਪੈਂਦਾ ਹੈ। ਇਸ ਨਾਲ ਸਰੀਰ ਵਿੱਚ ਮੌਜੂਦ ਕਾਰਬਨਿਕ ਰਸਾਇਣ ਡੋਪਾਮਾਈਨ ਦਾ ਨਿਕਾਸ ਹੋਣ ਲੱਗਦਾ ਹੈ, ਜਿਸ ਕਾਰਣ ਅਜੀਬ ਜਿਹੀ ਖ਼ੁਸ਼ੀ ਦਾ ਅਹਿਸਾਸ ਹੋਣ ਲੱਗਦਾ ਹੈ। ਡ੍ਰੱਗਜ਼ ਕੁਝ ਸਮੇਂ ਲਈ ਤੁਹਾਨੂੰ ਆਨੰਦ ਤੇ ਕਲਪਨਾ ਦੀ ਦੁਨੀਆ ਵਿੱਚ ਪਹੁੰਚਾ ਦਿੰਦੇ ਹਨ।

ਡ੍ਰੱਗ ਦੀ ਲਤ ਅਜਿਹੀ ਬੀਮਾਰੀ ਹੈ, ਜੋ ਕਿਸੇ ਵੀ ਵਿਅਕਤੀ ਦੇ ਦਿਮਾਗ਼ ਤੇ ਉਸ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ। ਡ੍ਰੱਗ ਦੀ ਲਤ ਨਾ ਸਿਰਫ਼ ਹੈਰੋਇਨ, ਕੋਕੀਨ ਜਾਂ ਨਾਜਾਇਜ਼ ਨਸ਼ੀਲੇ ਪਦਾਰਥਾਂ ਨਾਲ ਲੱਗਦੀ ਹੈ, ਸਗੋਂ ਅਲਕੋਹਲ, ਨਿਕੋਟੀਨ, ਓਪੀਆਇਡ ਪੇਨ ਕਿਲਰ, ਨੀਂਦ ਤੇ ਬੇਚੈਨੀ ਹਟਾਉਣ ਵਾਲੀਆਂ ਦਵਾਈਆਂ ਨਾਲ ਵੀ ਲੱਗ ਜਾਂਦੀ ਹੈ। ਇਸ ਦੇ ਪ੍ਰਮੁੱਖ ਲੱਛਣਾਂ ਵਿੱਚ ਊਰਜਾ ਦੀ ਕਮੀ, ਵਜ਼ਨ ਘਟਣਾ ਜਾਂ ਵਧਣਾ, ਅੱਖਾਂ ਦਾ ਲਾਲ ਹੋਣਾ ਹੈ। ਇਹ ਨਸ਼ੇ ਸਰੀਰ ਨੂੰ ਸੁਸਤ ਕਰ ਦਿੰਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904