ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਦੇਸ਼ 'ਚ ਫੈਲੇ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਨੌਕਰੀ ਦਾ ਲਾਰਾ ਲਾ ਕੇ ਵਿਦੇਸ਼ ਭੇਜਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਹ ਲੋਕ ਬਿਹਤਰ ਭਵਿੱਖ ਦੀ ਭਾਲ 'ਚ ਲੱਖਾਂ ਖ਼ਰਚ ਕੇ ਵਿਦੇਸ਼ ਚਲੇ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਉੱਥੇ ਧੋਖਾ ਹੀ ਮਿਲਦਾ ਹੈ। ਅਜਿਹਾ ਹੀ ਧੋਖਾ ਦੇ ਸ਼ਿਕਾਰ 14 ਨੌਜਵਾਨ ਮੰਗਲਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਰਾਹੀਂ ਵਤਨ ਪਰਤੇ।
ਸਰਬਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਦੀ ਪਹਿਲ 'ਤੇ ਸਹੀ ਸਲਾਮਤ ਆਏ ਨੌਜਵਾਨਾਂ 'ਚ ਜਿੱਥੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਦਕਿ ਦੂਜਿਆਂ ਨੂੰ ਵੀ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਏਜੰਟਾਂ ਤੋਂ ਬਚਣ।
ਵਤਨ ਪਰਤੇ ਨੌਜਵਾਨਾਂ ਹੁਸ਼ਿਆਰਪੁਰ ਦੇ ਵਰੁਣ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ, ਵਿਸ਼ਾਨ ਸ਼ਰਮਾ, ਮਨਦੀਪ ਸਿੰਘ, ਪਟਿਆਲਾ ਦੇ ਨਿੱਤਿਆ ਚੰਦਲਾ, ਖਰੜ ਦੇ ਭਵਨਪ੍ਰੀਤ ਸਿੰਘ, ਫਗਵਾੜਾ ਦੇ ਰਾਜ ਕਿਸ਼ੋਰ, ਹਰਿਆਣਾ ਦੇ ਦੀਪਕ ਤੇ ਹਿਮਾਚਲ ਦੇ ਵਿਕਰਨ ਤੇ ਗੋਪਾਲ ਨੇ ਕਿਹਾ ਕਿ ਅਸੀਂ ਉਨ੍ਹਾਂ ਤੋਂ ਟਰੈਵਲ ਏਜੰਟਾਂ ਨੇ 2-3 ਲੱਖ ਰੁਪਏ ਲਏ ਸੀ। ਇਸ ਲਈ ਸਾਡੀ ਅਪੀਲ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੁੱਛਗਿੱਛ ਜ਼ਰੂਰ ਕਰ ਲਿਓ।
ਉਧਰ ਓਬਰਾਏ ਨੇ ਕਿਹਾ ਕਿ ਕੁੱਲ 29 ਨੌਜਵਾਨਾਂ ਵਿੱਚੋਂ 10 ਦੇ ਕਾਗਜ਼ ਪੂਰੇ ਸੀ, ਜਿਨ੍ਹਾਂ ਨੂੰ ਪਹਿਲਾਂ ਵੀ ਵਤਨ ਵਾਪਸੀ ਕਰਵਾਈ ਗਈ ਸੀ। 14 ਨੌਜਵਾਨ 3 ਮਾਰਚ ਨੂੰ ਆਏ ਤੇ ਬਾਕੀ ਦੇ ਪੰਜ ਵੀ ਜਲਦੀ ਹੀ ਵਤਨ ਵਾਪਸੀ ਕਰਨਗੇ।
ਦੱਸ ਦਈਏ ਕਿ ਸੁਪਰੀਮ ਕੋਰਟ ਦੀ ਹਦਾਇਤਾਂ ਦੇ ਬਾਅਦ ਵੀ ਸੂਬੇ 'ਚ ਟਰੈਵਲ ਏਜੰਟਾਂ ਦਾ ਰਜਿਸਟ੍ਰੇਸ਼ਨ ਸਖ਼ਤੀ ਨਾਲ ਲਾਗੂ ਨਹੀਂ ਹੋਇਆ। ਬਾਦਲ ਸਰਕਾਰ ਨੇ 'ਪੰਜਾਬ ਪ੍ਰਿਵੈਂਸ਼ਨ ਆਫ਼ ਹਿਊਮਨ ਸਮਗਲਿੰਗ ਐਕਟ 2012 ਨੂੰ ਲਾਗੂ ਕਰਨ 'ਚ ਖਾਨਾਪੂਰਤੀ ਹੀ ਕੀਤੀ, ਕੁਝ ਅਜਿਹਾ ਹੀ ਹਾਲ ਪੰਜਾਬ ਕਾਂਗਰਸ ਸਰਕਾਰ ਦਾ ਵੀ ਰਿਹਾ। ਕਾਂਗਰਸ ਨੇ ਫਰਜ਼ੀ ਟਰੈਵਲ ਏਜੰਟਾਂ 'ਤੇ ਕਾਰਵਾਈ ਦੇ ਹੁਕਮ ਤਾਂ ਦਿੱਤੇ ਪਰ ਕੋਈ ਸਖ਼ਤ ਨੀਤੀ ਨਹੀਂ ਬਣਾਈ।
ਵਿਦੇਸ਼ ਭੇਜਣ ਦੇ ਨਾਂ 'ਤੇ ਇੰਝ ਠੱਗੇ ਜਾ ਰਹੇ ਪੰਜਾਬੀ, ਟਰੈਵਲ ਏਜੰਟਾਂ ਦੀ ਖੁੱਲ੍ਹੀ ਪੋਲ
ਮਨਵੀਰ ਕੌਰ ਰੰਧਾਵਾ
Updated at:
04 Mar 2020 12:30 PM (IST)
ਦੇਸ਼ 'ਚ ਫੈਲੇ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਨੌਕਰੀ ਦਾ ਲਾਰਾ ਲਾ ਕੇ ਵਿਦੇਸ਼ ਭੇਜਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਹ ਲੋਕ ਬਿਹਤਰ ਭਵਿੱਖ ਦੀ ਭਾਲ 'ਚ ਲੱਖਾਂ ਖ਼ਰਚ ਕੇ ਵਿਦੇਸ਼ ਚਲੇ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਉੱਥੇ ਧੋਖਾ ਹੀ ਮਿਲਦਾ ਹੈ। ਅਜਿਹਾ ਹੀ ਧੋਖਾ ਦੇ ਸ਼ਿਕਾਰ 14 ਨੌਜਵਾਨ ਮੰਗਲਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਰਾਹੀਂ ਵਤਨ ਪਰਤੇ।
- - - - - - - - - Advertisement - - - - - - - - -