ਨਵੀਂ ਦਿੱਲੀ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਭਾਰਤ ਨੂੰ ਧਮਕੀ ਦਿੱਤੀ ਸੀ ਕਿ ਉਹ ਐਂਟੀ-ਮਲੇਰੀਅਲ ਡਰੱਗ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਨੂੰ ਹਟਾ ਦਵੇ, ਨਹੀਂ ਤਾਂ ਉਨ੍ਹਾਂ ਵਲੋਂ ਇਸ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਵੇਗੀ। ਤੇ ਹੁਣ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਅਮਰੀਕੀ ਫੰਡਿੰਗ ਰੋਕਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕੋਰੋਨਾ ਵਾਇਰਸਮਹਾਂਮਾਰੀ ਦੌਰਾਨ ਚੀਨ ਪ੍ਰਤੀ ਝੁਕਾਅ ਕਰਨ ਦਾ ਦੋਸ਼ ਲਾਇਆ ਹੈ ਅਤੇ ਅਮਰੀਕਾ ਵਲੋਂ ਡਬਲਯੂਐਚਓ ਦੀ ਮਦਦ ਬੰਦ ਕਰਨ ਦੀ ਗੱਲ ਕਹੀ ਹੈ।


ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਤੋਂ ਵੱਡੀ ਰਕਮ ਪ੍ਰਾਪਤ ਹੁੰਦੀ ਹੈ, ਉਨ੍ਹਾਂ ਮੇਰੇ ਵਲੋਂ ਲਗਾਈ ਗਈ ਯਾਤਰਾ ਪਾਬੰਦੀ ਦੀ ਅਲੋਚਨਾ ਕੀਤੀ ਅਤੇ ਅਸਹਿਮਤ ਜਤਾਈ। ਉਹ ਬਹੁਤ ਸਾਰੀਆਂ ਚੀਜ਼ਾਂ ਬਾਰੇ ਗਲਤ ਸੀ ਅਤੇ ਚੀਨ-ਕੇਂਦ੍ਰਿਤ ਲਗਦੇ ਹਨ। ਅਸੀਂ WHO 'ਤੇ ਖਰਚ ਕੀਤੀ ਰਕਮ ਨੂੰ ਰੋਕਣ ਜਾ ਰਹੇ ਹਾਂ।



ਟਰੰਪ ਨੇ ਕਿਹਾ ਕਿ ਉਹ ਡਬਲਯੂਐਚਓ ਨੂੰ ਫੰਡ ਦੇਣ ‘ਤੇ ਬਹੁਤ ਸ਼ਕਤੀਸ਼ਾਲੀ ਪਾਬੰਦੀ ਲਗਾਉਣ ਜਾ ਰਹੇ ਹਨ। ਦਸ ਦਈਏ ਕਿ ਸੰਯੁਕਤ ਰਾਸ਼ਟਰ ਦੀ ਇਸ ਸੰਸਥਾ ਦੀ ਫੰਡਿੰਗ ਲਈ ਅਮਰੀਕਾ ਸਭ ਤੋਂ ਵੱਡਾ ਸਰੋਤ ਹੈ।

ਹਾਲਾਂਕਿ ਉਨ੍ਹਾਂ ਇਹ ਨਹੀਂ ਕਿਹਾ ਕਿ ਅਮਰੀਕਾ ਵਲੋਂ ਡਬਲਯੂਐਚਓ ਨੂੰ ਦਿੱਤੇ ਜਾਂਦੇ ਫੰਡਾਂ ਦੀ ਰਕਮ ਤੋਂ ਕਿੰਨਾ ਫੰਡ ਰੋਕਿਆ ਜਾਏਗਾ। ਉਸੇ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਥੋੜ੍ਹੀ ਦੇਰ ਬਾਅਦ ਕਿਹਾ ਕਿ "ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਅਜਿਹਾ ਕਰਨ ਜਾ ਰਹੇ ਹਾਂ, ਅਸੀਂ ਫੰਡਾਂ ਨੂੰ ਰੋਕਣ 'ਤੇ ਵਿਚਾਰ ਕਰ ਰਹੇ ਹਾਂ"।

ਇਹ ਵੀ ਪੜ੍ਹੋ :

Coronavirus Full Updates: ਦੇਸ਼ ‘ਚ ਹੁਣ ਤੱਕ 4789 ਸੰਕਰਮਿਤ, 124 ਮੌਤਾਂ, ਸਭ ਤੋਂ ਵੱਧ ਮਹਾਰਾਸ਼ਟਰ ‘ਚ