ਫਰਾਂਸ ਮਗਰੋਂ ਕੈਨੇਡਾ 'ਚ ਭਿਆਨਕ ਹਮਲਾ, 2 ਦੀ ਮੌਤ, ਸ਼ੱਕੀ ਗ੍ਰਿਫਤਾਰ
ਏਬੀਪੀ ਸਾਂਝਾ | 01 Nov 2020 12:26 PM (IST)
ਫਰਾਂਸ ਤੋਂ ਬਾਅਦ ਹੁਣ ਕੈਨੇਡਾ 'ਚ ਹਮਲੇ ਦੀ ਵਰਦਾਰ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ 'ਤੇ ਹਮਲਾ ਕੀਤਾ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ।
ਓਟਾਵਾ/ਕਿਊਬਿਕ: ਫਰਾਂਸ ਤੋਂ ਬਾਅਦ ਹੁਣ ਕੈਨੇਡਾ 'ਚ ਹਮਲੇ ਦੀ ਵਰਦਾਰ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ 'ਤੇ ਹਮਲਾ ਕੀਤਾ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੈਨੇਡਾ ਦੇ ਕਿਊਬਿਕ ਸਿਟੀ 'ਚ ਇਸ ਸ਼ੱਕੀ ਵਿਅਕਤੀ ਨੇ ਕਈ ਲੋਕਾਂ 'ਤੇ ਹਮਲਾ ਕੀਤਾ। ਹਮਲਾਵਰ ਮੱਧਯੁਗੀ ਯੋਧਿਆਂ ਦੀ ਪੌਸ਼ਾਕ 'ਚ ਸਜਿਆ ਹੋਇਆ ਸੀ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਆਹ ਵੇਖੋ ਪੰਜਾਬ ਦਾ ਹਾਲ, ਅਮਰੀਕੀ ਏਜੰਸੀ ਨਾਸਾ ਨੇ ਭੇਜੀਆਂ ਤਸਵੀਰਾਂ ਪੁਲਿਸ ਨੇ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੰਸਦ ਹਿੱਲ ਖੇਤਰ ਵਿੱਚ ਜਾਣ ਤੋਂ ਬਚਣ ਲਈ ਕਿਹਾ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਇਸ ਖੇਤਰ ਵਿੱਚ ਕਿਤੇ ਵੀ ਲੁਕਿਆ ਹੋ ਸਕਦਾ ਹੈ, ਇਸ ਲਈ ਇਸ ਖੇਤਰ ਵਿੱਚ ਜਾਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਪਰ ਹੁਣ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ