ਪਵਨਪ੍ਰੀਤ ਕੌਰ
ਚੰਡੀਗੜ: ਪੰਜਾਬ ਅੰਦਰ ਕਰਫਿਊ ਜਾਰੀ ਹੈ ਤੇ ਕੋਰੋਨਾਵਾਇਰਸ ਦੀ ਲਪੇਟ 'ਚ ਆਉਣ ਵਾਲਿਆਂ ਦੀ ਗਿਣਤੀ 'ਚ ਇਜ਼ਾਫਾ ਵੀ ਲਗਾਤਾਰ ਹੋ ਰਿਹਾ ਹੈ। ਅੱਜ ਪੰਜਾਬ ਅੰਦਰ ਦੋ ਹੋਰ ਕੇਸਾਂ ਦੀ ਪੁਸ਼ਟੀ ਤੋਂ ਬਾਅਦ ਕੋਰੋਨਾ ਨੂੰ ਲੈ ਕੇ ਸਰਕਾਰ ਦੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ।
ਮੁਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ 'ਚ 42 ਸਾਲ ਦੇ ਵਿਅਕਤੀ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਵਿਅਕਤੀ ਦੀ ਪਛਾਣ ਮਲਕੀਤ ਸਿੰਘ ਵਾਸੀ ਪਿੰਡ ਜਵਾਹਰਪੁਰ ਵਜੋਂ ਹੋਈ ਹੈ ਜਿਸ ਦੀ ਪਿੰਡ 'ਚ ਹੀ ਛੋਟੀ ਜਹੀ ਬੇਕਰੀ ਹੈ। ਮਲਕੀਤ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉੱਥੇ ਕੋਰੋਨਾ ਦੇ ਲੱਛਣਾਂ ਕਰਕੇ ਉਸ ਨੂੰ ਚੰਡੀਗੜ ਦੇ ਸੈਕਟਰ 32 ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਸੇ ਲੜ੍ਹੀ ਤਹਿਤ ਦੂਜੀ ਖ਼ਬਰ ਬਰਨਾਲਾ ਤੋਂ ਹੈ ਜਿੱਥੋਂ ਦੇ ਸੇਖਾ ਰੋਡ ਵਿਖੇ ਰਹਿਣ ਵਾਲੀ ਔਰਤ ਦੀ ਰਿਪੋਰਟ ਕਰੋਨਾ ਪੌਜ਼ੇਟਿਵ ਆਈ ਹੈ। ਇਸ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਕੌਸ਼ਲ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਉਹ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਸੂਚੀ ਬਣਾਉਣ ਜਾ ਰਹੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਇਹ ਔਰਤ ਪਿਛਲੇ ਤਿੰਨ ਚਰਨਾਂ ਤੋਂ ਸਿਵਲ ਹਸਪਤਾਲ ਵਿੱਚ ਹੀ ਭਰਤੀ ਹੈ ਤੇ ਇਸ ਦੇ ਦੋ ਵਾਰ ਸੈਂਪਲ ਲਏ ਜਾ ਚੁੱਕੇ ਸਨ। ਇਨ੍ਹਾਂ ਨਵੇਂ ਕੇਸਾਂ ਨਾਲ ਪੰਜਾਬ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ 68 ਹੋ ਚੁੱਕੀ ਹੈ ਜਦਕਿ 5 ਲੋਕ ਇਸ ਨਾਮੁਰਾਦ ਬਿਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।
ਇਹ ਵੀ ਪੜ੍ਹੋ :
ਕੋਰੋਨਾਵਾਇਸ ਨੇ ਲੀਹੋਂ ਲਾਹੀ ਕੈਪਟਨ ਦੀ ਗੱਡੀ, 5000 ਕਰੋੜ ਦਾ ਨੁਕਸਾਨ
ਕੋਰੋਨਾਵਾਇਰਸ: ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਹਾਲਤ ਬੇਹੱਦ ਖ਼ਤਰਨਾਕ
ਪੰਜਾਬ ਤੋਂ ਬੁਰੀ ਖ਼ਬਰ! ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ
ਪਵਨਪ੍ਰੀਤ ਕੌਰ
Updated at:
05 Apr 2020 03:10 PM (IST)
ਪੰਜਾਬ ਅੰਦਰ ਕਰਫਿਊ ਜਾਰੀ ਹੈ ਤੇ ਕੋਰੋਨਾਵਾਇਰਸ ਦੀ ਲਪੇਟ 'ਚ ਆਉਣ ਵਾਲਿਆਂ ਦੀ ਗਿਣਤੀ 'ਚ ਇਜ਼ਾਫਾ ਵੀ ਲਗਾਤਾਰ ਹੋ ਰਿਹਾ ਹੈ। ਅੱਜ ਪੰਜਾਬ ਅੰਦਰ ਦੋ ਹੋਰ ਕੇਸਾਂ ਦੀ ਪੁਸ਼ਟੀ ਤੋਂ ਬਾਅਦ ਕੋਰੋਨਾ ਨੂੰ ਲੈ ਕੇ ਸਰਕਾਰ ਦੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ।
- - - - - - - - - Advertisement - - - - - - - - -