ਡਾਕਟਰ ਨੀਰਜ ਟ੍ਰੈਵਲ ਹਿਸਟਰੀ ਵਾਲੀ ਕੋਰੋਨਾ ਪੀੜਤ ਔਰਤ ਦਾ ਇਲਾਜ ਕਰ ਰਹੀ ਮੈਡੀਕਲ ਟੀਮ ‘ਚ ਸੀ। ਮਰੀਜ਼ ਅਨੀਤਾ ਪੂਰੀ ਤਰ੍ਹਾਂ ਤੰਦਰੁਸਤ ਹੈ। ਇਲਾਜ ਬਾਰੇ ਡਾਕਟਰ ਨੇ ਦੱਸਿਆ ਕਿ ਜਦੋਂ ਅਨੀਤਾ ਏਮਜ਼ ਪਹੁੰਚੀ ਤਾਂ ਉਹ ਬਹੁਤ ਘਬਰਾਈ ਹੋਈ ਸੀ, ਪਰ ਇਲਾਜ ਦੌਰਾਨ ਉਸ ਨੇ ਡਾਕਟਰਾਂ ਦਾ ਪੂਰਾ ਸਾਥ ਦਿੱਤਾ। ਦਰਅਸਲ ਉਹ ਕੰਮ ਦੇ ਸਿਲਸਿਲੇ ‘ਚ ਨੇਪਾਲ ਗਈ ਸੀ। ਉੱਥੋਂ ਵਾਪਸ ਪਰਤਣ ਤੋਂ ਬਾਅਦ ਉਹ ਬੀਮਾਰ ਹੋ ਗਈ। ਇਸ ਦੇ ਅਧਾਰ ‘ਤੇ ਏਮਜ਼ ਦੇ ਡਾਕਟਰਾਂ ਨੇ ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਤੇ ਅਨੀਤਾ ਪੌਜ਼ੇਟਿਵ ਰਿਪੋਰਟ ਸੁਣ ਕੇ ਹੈਰਾਨ ਰਹਿ ਗਈ।
ਸਾਡੇ ਡਾਕਟਰਾਂ ਨੇ ਨਰਸਿੰਗ ਸਟਾਫ ਤੇ ਇੱਥੋਂ ਤੱਕ ਕਿ ਸਫਾਈ ਕਰਮਚਾਰੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੇ ਇਲਾਜ ਲਈ ਯੋਜਨਾ ਬਣਾਈ। ਯੋਜਨਾ ਵਜੋਂ ਅਨੀਤਾ ਨੂੰ ਮਾਨਸਿਕ ਤੌਰ 'ਤੇ ਇਲਾਜ ਵਿੱਚ ਸਹਿਯੋਗ ਕਰਨ ਲਈ ਯਕੀਨ ਦਿਵਾਉਂਦਿਆਂ ਦੱਸਿਆ ਕਿ ਉਹ ਕੋਰੋਨਾ ਨਾਲ ਲੜਨ ਵਿੱਚ ਇਕੱਲੀ ਨਹੀਂ, ਸਗੋਂ ਪੂਰਾ ਏਮਜ਼ ਉਸ ਦੇ ਨਾਲ ਹੈ। ਇਸ ਨੇ ਆਪਣਾ ਪ੍ਰਭਾਵ ਦਿਖਾਇਆ ਤੇ ਅਗਲੇ ਦਿਨ ਉਸ ਦੀ ਘਬਰਾਹਟ ਭਰੋਸੇ ਵਿੱਚ ਬਦਲ ਗਈ।
ਯੋਜਨਾ ਤਹਿਤ ਉਸ ਨੇ ਡਾਕਟਰਾਂ ਦੀ ਹਰ ਸਲਾਹ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਦੀ ਖੁਰਾਕ, ਡਿਪ੍ਰੈਸ਼ਨ, ਸ਼ੂਗਰ, ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕੀਤੀ ਗਈ। ਕੋਰੋਨਾ ਦਾ ਇਲਾਜ ਏਮਜ਼ ਤੇ ਆਈਸੀਐਮਆਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ। ਇਸ ਦੌਰਾਨ ਜਦੋਂ ਦੋ ਨਮੂਨਿਆਂ ਦੀ ਰਿਪੋਰਟ ਨਕਾਰਾਤਮਕ ਆਈ, ਤਾਂ ਸਾਡਾ ਵਿਸ਼ਵਾਸ ਵੀ ਵਧਿਆ ਤੇ ਇਲਾਜ ਦੇ 10ਵੇਂ ਦਿਨ, ਜਦੋਂ ਤੀਸਰੇ ਨਮੂਨੇ ਦੀ ਜਾਂਚ ਨਕਾਰਾਤਮਕ ਆਈ, ਤਾਂ ਅਨੀਤਾ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ।
ਡਾ. ਨੀਰਜ ਕੁਮਾਰ ਦਾ ਕਹਿਣਾ ਹੈ ਕਿ ਕੋਰੋਨਾ ਸੰਕਰਮਣ ਦੀ ਮਾਰਕ ਸਮਰਥਾ ਸਿਰਫ 5 ਫੀਸਦ ਹੈ। ਹਾਲਾਂਕਿ, ਬਿਮਾਰੀ ਇੰਨੀ ਤੇਜ਼ੀ ਨਾਲ ਫੈਲਦੀ ਹੈ ਕਿ ਸੰਕਰਮਿਤ ਵਿਅਕਤੀ ਉਲਟਾ-ਸਿੱਧਾ ਇਲਾਜ ਸ਼ੁਰੂ ਕਰਦਾ ਹੈ। ਡਾਕਟਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਇਸ ਨੂੰ ਘਰ ‘ਚ ਰਹਿ ਕੇ ਰੋਕਿਆ ਜਾ ਸਕਦਾ ਹੈ। ਜਿਨ੍ਹਾਂ ਨੂੰ ਸੰਕਰਮਣ ਹੋਇਆ ਹੈ, ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਇਸ ਨਾਲ ਲੜਨ ਲਈ, ਮਨੋਬਲ ਉੱਚਾ ਰੱਖਣਾ ਚਾਹੀਦਾ ਹੈ।
ਇਮਿਊਨਿਟੀ ਵਧਾਉਣ ਲਈ ਪ੍ਰੋਟੀਨ, ਵਿਟਾਮਿਨ ਸੀ, ਅੰਡਾ, ਸੰਤਰੇ, ਪਪੀਤੇ ਵਰਗੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਖਾਲੀ ਪੇਟ ਰਹਿਣਾ ਕੋਰੋਨਾ ਦੀ ਮਾਰਕ ਸਮਰਥਾ ਨੂੰ ਵਧਾ ਸਕਦਾ ਹੈ। ਇਸ ਲਈ ਕਿਸੇ ਨੂੰ ਖਾਲੀ ਪੇਟ ਨਹੀਂ ਰਹਿਣਾ ਚਾਹੀਦਾ। ਰੋਜ਼ਾਨਾ ਘੱਟੋ ਘੱਟ ਤਿੰਨ ਲੀਟਰ ਸਾਫ ਪਾਣੀ ਪੀਓ। ਜੇ ਠੰਢ, ਖਾਂਸੀ, ਬੁਖਾਰ, ਪੇਟ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਇਹ ਲਾਜ਼ਮੀ ਤੌਰ 'ਤੇ ਕੋਰੋਨਾ ਨਹੀਂ ਹੁੰਦਾ। ਪਰ ਜੇ ਤੁਹਾਡੇ ਕੋਲ ਅਜਿਹੇ ਲੱਛਣ ਹਨ, ਤਾਂ ਜਾਂਚ ਕਰਵਾਓ।