ਗੜ੍ਹਚਿਰੋਲੀ: ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲੇ ‘ਚ ਨਕਸਲੀਆਂ ਨਾਲ ਮੁਕਾਬਲੇ ‘ਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਚਾਰ ਤੋਂ ਪੰਜ ਨਕਸਲੀ ਵੀ ਮੁਕਾਬਲੇ ‘ਚ ਮਾਰੇ ਗਏ ਸਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।


ਗੜ੍ਹਚਿਰੋਲੀ ਦੇ ਐਸ.ਪੀ. ਦੇ ਦਫਤਰ ਤੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਗੋਲੀਬਾਰੀ ਸਵੇਰੇ 6 ਵਜੇ ਤੋਂ 6.30 ਵਜੇ ਦੇ ਵਿਚਕਾਰ ਪੋਯਰਕੋਟੀ-ਕੋਪਰਸ਼ੀ ਜੰਗਲਾਤ ਖੇਤਰ ‘ਚ ਹੋਈ, ਜਦੋਂ ਭਾਮਰਗੜ ਅਤੇ ਗੜ੍ਹਚਿਰੋਲੀ ਪੁਲਿਸ ਦੀ ਸੀ -60 ਕਮਾਂਡੋਜ਼ ਦੀ ਇਕ ਤਤਕਾਲ ਜਵਾਬ ਟੀਮ ਨਕਸਲੀ ਵਿਰੋਧੀ ਮੁਹਿੰਮ 'ਤੇ ਚਲਾ ਰਹੇ ਸੀ।

4-5 ਨਕਸਲੀਆਂ ਦੇ ਮਾਰੇ ਜਾਣ ਦੀ ਸੰਭਾਵਨਾ:

ਰਿਲੀਜ਼ ‘ਚ ਕਿਹਾ ਗਿਆ ਹੈ ਕਿ ਸਬ-ਇੰਸਪੈਕਟਰ ਧੰਨਾਜੀ ਹੋਨਮਾਨੇ ਅਤੇ ਕਾਂਸਟੇਬਲ ਕਿਸ਼ੋਰ ਅਤਰਾਮ ਮਾਰੇ ਗਏ, ਜਦੋਂ ਕਿ ਤਿੰਨ ਹੋਰ ਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਮੁਠਭੇੜ ਵਿੱਚ ਸੰਭਾਵਤ ਤੌਰ ‘ਤੇ ਚਾਰ ਤੋਂ ਪੰਜ ਨਕਸਲੀ ਵੀ ਮਾਰੇ ਗਏ।

ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਲਾਸ਼ਾਂ ਨੂੰ ਹੈਲੀਕਾਪਟਰ ਰਾਹੀਂ ਗੜ੍ਹਚਿਰੌਲੀ ਸ਼ਹਿਰ ਲਿਆਂਦਾ ਗਿਆ। ਸੂਤਰਾਂ ਨੇ ਦੱਸਿਆ ਕਿ ਹੋਨਮਾਨੇ ਸੋਲਾਪੁਰ ਜ਼ਿਲ੍ਹੇ ਦੇ ਪੰਧੇਰਪੁਰ ਦਾ ਵਸਨੀਕ ਸੀ, ਜਦੋਂ ਕਿ ਅਤਰਾਮ ਗੜ੍ਹਚਿਰੌਲੀ ਦੇ ਭਮਰਾਗੜ ਦਾ ਰਹਿਣ ਵਾਲਾ ਸੀ।

Lockdown- 4: ਸਕੂਲ-ਕਾਲੇਜ, ਧਾਰਮਿਕ ਸਥਾਨ ਰਹਿਣਗੇ ਬੰਦ, ਜਾਣੋਂ ਕੀ ਕੁੱਝ ਖੁੱਲ੍ਹਣ ਜਾ ਰਿਹਾ ਹੈ?

ਤਾਜ਼ਾ ਪੁਲਿਸ-ਨਕਸਲੀਆਂ ਦਾ ਮੁਕਾਬਲਾ:

ਇਸ ਤੋਂ ਪਹਿਲਾਂ 9 ਮਈ ਨੂੰ ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲੇ ‘ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਵੱਡਾ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਵਿੱਚ ਇੱਕ ਥਾਣਾ ਇੰਚਾਰਜ ਸ਼ਹੀਦ ਹੋ ਗਿਆ। ਉਸੇ ਸਮੇਂ ਸਿਪਾਹੀਆਂ ਨੇ ਚਾਰ ਨਕਸਲੀਆਂ ਨੂੰ ਮਾਰ ਦਿੱਤਾ। ਇਸ ਮੁਕਾਬਲੇ ‘ਚ ਮਾਰੇ ਗਏ ਨਕਸਲੀਆਂ ‘ਤੇ ਭਾਰੀ ਇਨਾਮ ਸਨ।

ਅੱਜ ਤੋਂ ਪੰਜਾਬ ‘ਚ ਖੁੱਲ੍ਹਿਆ ਕਰਫਿਊ, ਸਰਕਾਰ ਨੇ ਇਨ੍ਹਾਂ ਕੰਮਾਂ ਦੀ ਇਜਾਜ਼ਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ