ਰਾਂਚੀ: ਅਕਸਰ ਫਿਲਮਾਂ 'ਚ ਦੋ ਪਤਨੀਆਂ ਵੱਲੋਂ ਇੱਕ ਪਤੀ ਨੂੰ ਵੰਡਣ ਦੀਆਂ ਕਹਾਣੀਆਂ ਦੇਖੀਆਂ ਜਾਂਦੀਆਂ ਹਨ ਪਰ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਅਜਿਹਾ ਅਸਲ 'ਚ ਵੀ ਹੋਇਆ ਹੈ। ਰਾਂਚੀ 'ਚ ਦੋ ਪਤਨੀਆਂ ਨੇ ਇੱਕ ਵਿਅਕਤੀ ਨਾਲ ਤਿੰਨ-ਤਿੰਨ ਦਿਨ ਨਾਲ ਰਹਿਣ ਲਈ ਸਮਝੌਤਾ ਕੀਤਾ ਹੈ। ਦੋਹਾਂ ਔਰਤਾਂ ਨੇ ਪਤੀ ਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ ਹੈ।
ਦਰਅਸਲ ਸ਼ਨੀਵਾਰ ਨੂੰ ਦੂਸਰੀ ਪਤਨੀ ਸਦਰ ਥਾਣੇ ਪਹੁੰਚੀ ਤੇ ਸ਼ਿਕਾਇਤ ਕੀਤੀ ਕਿ ਇਕਰਾਰਨਾਮੇ ਨੂੰ ਤੋੜਦਾ ਹੋਇਆ ਉਸ ਦਾ ਪਤੀ ਘਰ ਨਹੀਂ ਪਹੁੰਚਿਆ। ਉਹ ਆਪਣੀ ਪਹਿਲੀ ਪਤਨੀ ਦੇ ਨਾਲ ਹੀ ਰਹਿਣ ਲੱਗ ਪਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਪਤੀ ਨੂੰ ਥਾਣੇ ਬੁਲਾਇਆ ਤੇ ਸਮਝਾਇਆ। ਇਸ ਤੋਂ ਬਾਅਦ ਉਹ ਆਪਣੀ ਦੂਸਰੀ ਪਤਨੀ ਨਾਲ ਚਲਾ ਗਿਆ।
ਦੱਸ ਦਈਏ ਕਿ ਪੁਲਿਸ ਦੀ ਮੌਜੂਦਗੀ 'ਚ ਸਮਝੌਤਾ ਹੋਇਆ ਸੀ ਕਿ ਦੋਵਾਂ ਲਈ ਪਤੀ ਨਾਲ ਰਹਿਣ ਦੇ ਦਿਨ ਵੰਡੇ ਜਾਣਗੇ। ਹਫ਼ਤੇ 'ਚ 3 ਦਿਨ ਪਤੀ ਪਹਿਲੀ ਪਤਨੀ ਤੇ 3 ਦਿਨ ਦੂਸਰੀ ਪਤਨੀ ਦੇ ਨਾਲ ਰਹੇਗਾ ਤੇ ਇੱਕ ਦਿਨ ਆਪਣਾ ਕੰਮ ਕਰੇਗਾ। ਅਜਿਹੇ 'ਚ ਸਮਝੌਤਾ ਤੋੜਨ 'ਤੇ ਦੂਸਰੀ ਪਤਨੀ ਪੁਲਿਸ ਕੋਲ ਪਹੁੰਚੀ।
ਦੋ ਪਤਨੀਆਂ ਨੇ ਥਾਣੇ 'ਚ ਵੰਡਿਆ ਪਤੀ, 3 ਦਿਨ ਇੱਕ ਕੋਲ ਤੇ 3 ਦਿਨ ਦੂਜੀ ਕੋਲ, ਇੱਕ ਦਿਨ ਦੀ ਛੁੱਟੀ
ਏਬੀਪੀ ਸਾਂਝਾ
Updated at:
19 Jan 2020 03:39 PM (IST)
ਰਾਂਚੀ 'ਚ ਦੋ ਪਤਨੀਆਂ ਨੇ ਇੱਕ ਵਿਅਕਤੀ ਨਾਲ ਤਿੰਨ-ਤਿੰਨ ਦਿਨ ਨਾਲ ਰਹਿਣ ਲਈ ਸਮਝੌਤਾ ਕੀਤਾ ਹੈ। ਦੋਹਾਂ ਔਰਤਾਂ ਨੇ ਪਤੀ ਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ ਹੈ।
- - - - - - - - - Advertisement - - - - - - - - -