ਬਟਾਲਾ: ਕਿਸਾਨ ਜਥੇਬੰਦੀਆਂ ਵਲੋਂ ਦਿੱਲੀ-ਹਰਿਆਣਾ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਨ੍ਹਾਂ ਕਿਸਾਨਾਂ ਦੇ ਸੰਘਰਸ਼ 'ਚ ਵੱਖ ਵੱਖ ਵਰਗਾਂ ਦੇ ਲੋਕ ਹਰ ਤਰ੍ਹਾਂ ਦੀ ਮਦਦ ਲਈ ਅਗੇ ਆ ਰਹੇ ਹਨ।



ਇਸੇ ਤਹਿਤ ਬਟਾਲਾ-ਜਲੰਧਰ ਮੁੱਖ ਮਾਰਗ 'ਤੇ ਇਕ ਸੰਸਥਾ ਵਲੋਂ ਇਸ ਸੰਘਰਸ਼ 'ਚ ਸ਼ਾਮਿਲ ਹੋਣ ਵਾਲੇ ਹਰ ਰਾਹਗੀਰ ਨੂੰ ਫ੍ਰੀ ਪੈਟਰੋਲ ਅਤੇ ਡੀਜ਼ਲ ਦੀ ਸੇਵਾ ਦਿੱਤੀ ਜਾ ਰਹੀ ਹੈ। ਸੰਸਥਾ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਦਿੱਲੀ ਜਾਣ ਵਾਲੇ ਹਰ ਕਿਸੇ ਵਿਅਕਤੀ ਨੂੰ ਭਾਵੇਂ ਉਹ ਟਰੈਕਟਰ 'ਤੇ ਹੋਵੇ ਜਾ ਫਿਰ ਗੱਡੀ 'ਤੇ, ਉਸ ਨੂੰ ਫ੍ਰੀ ਪੈਟਰੋਲ ਅਤੇ ਡੀਜ਼ਲ ਪਵਾਇਆ ਜਾਵੇਗਾ।

ਰਾਜਪੁਰਾ ਦੀ ਫੈਕਟਰੀ 'ਚ ਨਾਜਾਇਜ਼ ਸ਼ਰਾਬ 'ਤੇ ਘਿਰੀ ਕੈਪਟਨ ਸਰਕਾਰ, 'ਆਪ' ਨੇ ਸਬੂਤ ਵਿਖਾ ਕੈਪਟਨ ਨਾਲ ਜੋੜੇ ਤਾਰ



ਉਥੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੰਗਰ ਦੀ ਪ੍ਰਥਾ ਇਸ ਸੰਘਰਸ਼ ਨੂੰ ਸਫਲ ਕਰਨ ਲਈ ਬਹੁਤ ਅਹਿਮ ਹੈ। ਭਾਵੇਂ ਦਿੱਲੀ ਹੋਵੇ ਜਾਂ ਪੰਜਾਬ ਲੋਕਾਂ ਵਲੋਂ ਹਰ ਤਰ੍ਹਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਫ੍ਰੀ ਪੈਟਰੋਲ ਡੀਜ਼ਲ ਦੀ ਸੇਵਾ ਦੀ ਸ਼ਲਾਘਾ ਕੀਤੀ।