ਕੋਰੋਨਾਵਾਇਰਸ: ਜਲੰਧਰ ‘ਚ 91 ਸਾਲਾ ਵਿਅਕਤੀ ਦੀ ਮੌਤ, ਪੰਜਾਬ ‘ਚ ਮ੍ਰਿਤਕਾਂ ਦੀ ਗਿਣਤੀ 32
ਏਬੀਪੀ ਸਾਂਝਾ | 11 May 2020 04:20 PM (IST)
ਪੰਜਾਬ ਵਿੱਚ ਸੋਮਵਾਰ ਨੂੰ ਇੱਕ ਕੋਰੋਨਾਵਾਇਰਸ ਮਰੀਜ਼ ਦੀ ਮੌਤ ਹੋ ਗਈ ਤੇ ਇਸ ਵਾਇਰਸ ਦੇ ਹੋਰ 13 ਨਵੇਂ ਕੇਸ ਸਾਹਮਣੇ ਆਏ।
ਜਲੰਧਰ: ਪੰਜਾਬ (Punjab) ਵਿੱਚ ਸੋਮਵਾਰ ਨੂੰ ਇੱਕ ਕੋਰੋਨਾਵਾਇਰਸ ਮਰੀਜ਼ (Coronavirus Patient) ਦੀ ਮੌਤ (Death) ਹੋ ਗਈ ਤੇ ਇਸ ਵਾਇਰਸ ਦੇ ਹੋਰ 13 ਨਵੇਂ ਕੇਸ ਸਾਹਮਣੇ ਆਏ। ਇਸ ਨਾਲ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਤੇ ਕੋਰੋਨਾ ਪੌਜ਼ੇਟਿਵ (Covid-19 positive) ਕੇਸਾਂ ਦੀ ਗਿਣਤੀ 1900 ਤੋਂ ਪਾਰ ਹੋ ਗਈ ਹੈ। ਜਲੰਧਰ ਦੇ ਇੱਕ 91 ਸਾਲਾ ਵਿਅਕਤੀ ਦੀ ਮੌਤ ਹੋਈ, ਜਿਸ ਦਾ ਹਾਲ ਹੀ ‘ਚ ਕੋਰੋਨਾਵਾਇਰਸ ਟੈਸਟ ਪੌਜ਼ੇਟਿਵ ਆਇਆ ਸੀ। ਦੱਸ ਦਈਏ ਕਿ ਇਸ ਦੀ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਮੌਤ ਹੋ ਗਈ। ਤਾਜ਼ਾ ਮਾਮਲੇ ਦੇ ਨਾਲ, ਜਲੰਧਰ ਦੀ ਗਿਣਤੀ ਛੇ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਸਾਹ ਦੀ ਬਿਮਾਰੀ (ਐਸਆਰਆਈ) ਤੋਂ ਪੀੜਤ ਸੀ, ਜੋ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਮੌਤ ਦਾ ਪ੍ਰਮੁੱਖ ਕਾਰਨ ਬਣ ਰਿਹਾ ਹੈ। ਜਲੰਧਰ ਵਿਚ 13 ਨਵੇਂ ਕੋਰੋਨਵਾਇਰਸ ਕੇਸ ਵੀ ਦਰਜ ਕੀਤੇ ਗਏ, ਜਿਸ ਨਾਲ ਜ਼ਿਲ੍ਹੇ ਦੇ ਕੇਸਾਂ ਦੀ ਗਿਣਤੀ 188 ਹੋ ਗਈ। ਕਾਜੀ ਮੁਹੱਲਾ ਦੇ ਮਰੀਜ਼ ਸਾਰੇ ਉਸ ਵਿਅਕਤੀ ਦੇ ਸੰਪਰਕ ਹਨ ਜਿਨ੍ਹਾਂ ਨੇ ਪਹਿਲਾਂ ਇਸ ਬਿਮਾਰੀ ਨਾਲ ਪੀੜਤ ਸੀ। ਅੱਜ ਪੌਜ਼ੇਟਿਵ ਆਏ ਕੇਸਾਂ ਵਿੱਚ ਅੱਠ ਮਰਦ ਤੇ 5 ਔਰਤਾਂ ਨਾਲ ਇੱਕ ਢੇਡ ਸਾਲਾ ਬੱਚਾ ਵੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ https://play.google.com/store/apps/details?id=com.winit.starnews.hin