ਬੀਜੇਪੀ ਵਿਧਾਇਕ ਦਾ ਵਿਵਾਦਿਤ ਬਿਆਨ, ਮਮਤਾ ਬੈਨਰਜੀ ਨੂੰ ਦੱਸਿਆ 'ਰਾਕਸ਼ਸੀ'
ਏਬੀਪੀ ਸਾਂਝਾ | 15 Jan 2020 11:01 AM (IST)
ਬੀਜੇਪੀ ਆਗੂਆਂ ਵਲੋਂ ਅਕਸਰ ਹੀ ਵਿਰੋਧੀਆਂ ਪਾਰਟੀ 'ਤੇ ਨਿਸ਼ਾਨੇ ਸਾਧਣ ਲਈ ਅਜੀਬੋ-ਗਰੀਬ ਬਿਆਨ ਦਿੱਤੇ ਜਾਂਦੇ ਹਨ। ਹੁਣ ਬਲਿਆ ਤੋਂ ਵਿਧਾਇਕ ਸੁਰੇਂਦਰ ਸਿੰਘ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੂੰ ਲੰਮੇ ਹੱਥੀਂ ਲਿਆ
ਨਵੀਂ ਦਿੱਲੀ: ਬੀਜੇਪੀ ਆਗੂਆਂ ਵਲੋਂ ਅਕਸਰ ਹੀ ਵਿਰੋਧੀਆਂ ਪਾਰਟੀ 'ਤੇ ਨਿਸ਼ਾਨੇ ਸਾਧਣ ਲਈ ਅਜੀਬੋ-ਗਰੀਬ ਬਿਆਨ ਦਿੱਤੇ ਜਾਂਦੇ ਹਨ। ਹੁਣ ਬਲਿਆ ਤੋਂ ਵਿਧਾਇਕ ਸੁਰੇਂਦਰ ਸਿੰਘ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੂੰ ਲੰਮੇ ਹੱਥੀਂ ਲਿਆ। ਵਿਧਾਇਕ ਸੁਰੇਂਦਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮਮਤਾ ਬੈਨਰਜੀ ਵਲੋਂ ਕੀਤੇ ਜਾ ਰਹੇ ਵਿਰੋਧ ਨਾਲ ਜੂੜੇ ਸਵਾਲ 'ਤੇ ਬੋਲਦਿਆਂ ਕਿਹਾ ਕਿ "ਜੋ ਸੈਂਕੜੇ ਹਿੰਦੂਆਂ ਦਾ ਕਤਲੇਆਮ ਕਰਨ ਵਾਲੇ ਸ਼ਰਨਾਰਥੀਆਂ ਨੂੰ ਸੁਰੱਖਿਆ ਦੇ ਰਹੀ ਹੈ, ਅਜਿਹੇ ਨੇਤਾ ਨੂੰ ਅਸੀਂ ਰਾਕਸ਼ਸ ਹੀ ਕਹਿ ਸਕਦੇ ਹਾਂ। ਲੋਕਤੰਤਰੀ ਵਿਵਸਥਾ 'ਚ ਮਮਤਾ ਬੈਨਰਜੀ ਦੇ ਅੰਦਰ ਸ਼ੁੱਧ ਰੂਪ 'ਚ ਰਾਕਸ਼ਸੀ ਸੰਸਕਾਰ ਹਨ ਤੇ ਉਹਨਾਂ ਦੇ ਕੋਲ ਨਾਰੀ ਧਰਮ ਦਾ ਕੋਈ ਸੰਸਕਾਰ ਨਹੀਂ ਹੈ।" ਸੁਰੇਂਦਰ ਨੇ ਕਿਹਾ, "ਬੀਜੇਪੀ ਦੇਵਤਾਵਾਂ ਦੀ ਪਾਰਟੀ ਹੈ, ਜਦਕਿ ਸਪਾ, ਬਸਪਾ ਅਤੇ ਤ੍ਰਿਣਮੂਲ ਕਾਂਗਰਸ 'ਰਾਕਸ਼ਸਾਂ' ਦੀ ਪਾਰਟੀ ਹੈ। ਅੱਤਵਾਦੀਆਂ ਨੂੰ ਸੁਰੱਖਿਆ ਦੇਣ ਦਾ ਮਤਲਬ ਰਾਕਸ਼ਸਾਂ ਨੂੰ ਸੁਰੱਖਿਆ ਦੇਣਾ ਹੁੰਦਾ ਹੈ।" ਉੱਤਰ ਪ੍ਰਦੇਸ਼ 'ਚ ਪੁਲਿਸ ਵਿਭਾਗ 'ਚ ਕੱਲ੍ਹ ਲਾਗੂ ਕੀਤੀ ਗਈ ਪੁਲਿਸ ਕਮਿਸ਼ਨਰ ਸਿਸਟਮ ਦੀ ਸਫਲਤਾ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਬੀਜੇਪੀ ਵਿਧਾਇਕ ਨੇ ਕਿਹਾ ਕਿ ਵਿਵਸਥਾ ਭਾਵੇਂ ਜੋ ਮਰਜ਼ੀ ਹੋਵੇ, ਜਦ ਤੱਕ ਅਧਿਕਾਰੀ, ਕਰਮਚਾਰੀ ਅਤੇ ਨੇਤਾ ਸਮਾਜ ਲਈ ਸੰਵੇਦਨਸ਼ੀਲ ਨਹੀਂ ਹੋਣਨਗੇ, ਕੋਈ ਵੀ ਸਿਸਟਮ ਬਣਾ ਦੇਣਗੇ, ਇਸ ਨਾਲ ਬਹੁਤ ਵੱਡੀ ਤਬਦੀਲੀ ਨਹੀਂ ਹੋਵੇਗੀ।