ਮੁੰਬਈ: ਟੀਮ ਇੰਡੀਆ ਦੇ ਆਲਰਾਉਂਡਰ ਹਾਰਦਿਕ ਪਾਂਡਿਆ ਨੇ ਹਾਲ ਹੀ ‘ਚ ਆਪਣੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ਤੇ ਦੱਸਿਆ ਕਿ ਉਹ ਸ਼ੁਰੂਆਤੀ ਦੌਰ ‘ਚ ਲੋਕਲ ਥਾਂਵਾਂ ‘ਤੇ ਮੈਚ ਖੇਡਣ ਲਈ ਟੱਰਕ ‘ਚ ਜਾਇਆ ਕਰਦੇ ਸੀ। ਹੁਣ ਹਾਰਦਿਕ ਦੀ ਇਸ ਤਸਵੀਰ ‘ਤੇ ਐਕਟਰ ਉਰਵਸ਼ੀ ਰਾਊਤੇਲਾ ਨੇ ਕੁਮੈਂਟ ਕੀਤਾ ਹੈ ਜਿਸ ਦੀ ਖੂਬ ਚਰਚਾ ਹੋ ਰਹੀ ਹੈ।

ਉਰਵਸ਼ੀ ਨੇ ਇੰਸਟਾਗ੍ਰਾਮ ‘ਤੇ ਹਾਰਦਿਕ ਦੀ ਫੋਟੋ ‘ਤੇ ਕੁਮੈਂਟ ਕਰਦੇ ਹੋਏ ਲਿਖਿਆ, “ਰਿਸਪੈਕਸ, ਮੈਂ ਵੀ ਬਾਕਸਕਿਟਬਾਲ ਖੇਡਣ ਲਈ ਟ੍ਰੇਨ ‘ਚ ਸਫ਼ਰ ਤੈਅ ਕਰਦੀ ਹੁੰਦੀ ਸੀ।” ਹਰਦਿਕ ਵੱਲੋਂ ਸ਼ੇਅਰ ਕੀਤੀ ਤਸਵੀਰ ‘ਚ ਉਹ ਆਪਣੇ ਦੋਸਤਾਂ ਨਾਲ ਟੱਰਕ ‘ਚ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਹਾਰਦਿਕ ਤੇ ਉਰਵਸ਼ੀ ਨੂੰ ਲੈ ਕੇ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਜਦਕਿ ਕੁਝ ਦਿਨ ਪਹਿਲਾਂ ਹੀ ਉਰਵਸ਼ੀ ਨੇ ਆਪਣੇ ਤੇ ਹਾਰਦਿਕ ਨੂੰ ਲੈ ਕੇ ਆ ਰਹੀਆਂ ਤਮਾਮ ਖ਼ਬਰਾਂ ਦਾ ਖੰਡਨ ਕੀਤਾ ਸੀ।

ਫਿਲਹਾਲ ਉਰਵਸ਼ੀ ‘ਪਾਗਲਪੰਤੀ’ ਫ਼ਿਲਮ ‘ਚ ਕੰਮ ਕਰ ਰਹੀ ਹੈ ਜਿਸ ‘ਚ ਜੌਨ ਅਬ੍ਰਾਹਮ, ਅਨਿਲ ਕਪੂਰ ਤੇ ਇਲੀਆਨਾ ਡੀ ਕਰੂਜ਼ ਜਿਹੇ ਸਟਾਰਸ ਹਨ। ਫ਼ਿਲਮ ਦਾ ਡਾਇਰੈਕਸ਼ਨ ਅਨਿਜ਼ ਬਾਜ਼ਮੀ ਕਰ ਰਹੇ ਹਨ।