ਨਿਊਯਾਰਕ: ਅਮਰੀਕਾ ‘ਚ ਹੁਣ ਤਕ 11 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਸਿਰਫ ਨਿਊਯਾਰਕ ਸੂਬੇ ਵਿੱਚ ਹੀ 4,758 ਮੌਤਾਂ ਹੋਈਆਂ ਹਨ। ਨਿਊਯਾਰਕ ਸਿਟੀ ‘ਚ ਮੁਰਦਿਆਂ ਨੂੰ ਦਫ਼ਨਾਉਣ ਲਈ ਕਬਰਸਤਾਨ ‘ਚ ਥਾਂ ਨਹੀਂ ਬਚੀ। ਅਧਿਕਾਰੀ ਲਾਸ਼ਾਂ ਨੂੰ ਅਸਥਾਈ ਤੌਰ 'ਤੇ ਜਨਤਕ ਥਾਂਵਾਂ 'ਤੇ ਦਫ਼ਨਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਜਦੋਂ ਸਥਿਤੀ ਬਿਹਤਰ ਹੋਵੇਗੀ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰ ਦੀਆਂ ਇੱਛਾਵਾਂ ਅਨੁਸਾਰ ਦਫ਼ਨਾ ਦਿੱਤੀਆਂ ਜਾਣਗੀਆਂ।


ਦੂਜੇ ਪਾਸੇ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਡਬਲਿਊਐਚਓ ਦੇ ਮੁਖੀ ਨੂੰ ਅਮਰੀਕਾ ਦੀ ਮਾੜੀ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ ਹੈ।



ਟਰੰਪ ਨੇ ਟਵੀਟ ਕੀਤਾ, “ਅਸਲ ਵਿੱਚ WHO ਨੇ ਗਲਤ ਕੀਤਾ ਹੈ। ਕਿਸੇ ਵੀ ਕਾਰਨ, ਅਸੀਂ ਇਸ ਸੰਸਥਾ ਨੂੰ ਸਭ ਤੋਂ ਜ਼ਿਆਦਾ ਪੈਸਾ ਦਿੰਦੇ ਹਾਂ ਪਰ ਇਸ ਦਾ ਰਵੱਈਆ ਚੀਨ-ਕੇਂਦ੍ਰਤ ਰਿਹਾ ਹੈ। ਖੁਸ਼ਕਿਸਮਤੀ ਨਾਲ ਮੈਂ ਚੀਨੀ ਸਰਹੱਦ ਨੂੰ ਖੁੱਲ੍ਹਾ ਰੱਖਣ ਦੀ WHO ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ। ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਰੱਖਿਆ ਵਿਭਾਗ ਦੇ ਇੰਸਪੈਕਟਰ ਜਨਰਲ ਗਲੇਨ ਫਾਈਨ ਨੂੰ ਹਟਾ ਦਿੱਤਾ ਹੈ। ਫਾਈਨ ਕੋਰੋਨਵਾਇਰਸ ਨਾਲ ਨਜਿੱਠਣ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਦਾ ਮੁਖੀ ਸੀ। ਇਸ ਕਮੇਟੀ ਨੂੰ ਦੋ ਖਰਬ ਡਾਲਰ ਦਾ ਬਜਟ ਦਿੱਤਾ ਗਿਆ ਸੀ।

ਨਿਊਯਾਰਕ ਤੇ ਨਿਊਜਰਸੀ ‘ਚ ਵੱਡੀ ਗਿਣਤੀ ਵਿੱਚ ਭਾਰਤੀ ਸੰਕਰਮਿਤ ਹਨ। ਬਹੁਤ ਸਾਰੇ ਮਰ ਚੁੱਕੇ ਹਨ। ਹਾਲਾਂਕਿ ਉਨ੍ਹਾਂ ਦੀ ਸਹੀ ਗਿਣਤੀ ਪਤਾ ਨਹੀਂ। ਕਈ ਆਈਸੀਯੂ ‘ਚ ਹਨ, ਜਿਨ੍ਹਾਂ ‘ਚ ਅਮਰੀਕੀ ਐਸੋਸੀਏਸ਼ਨ ਆਫ਼ ਫਿਜ਼ੀਸ਼ੀਅਨ ਆਫ਼ ਇੰਡੀਅਨ ਓਰਿਜਨ ਦੇ ਸਾਬਕਾ ਪ੍ਰਧਾਨ ਵੀ ਸ਼ਾਮਲ ਹਨ। ਨਿਊਯਾਰਕ ਦੇ ਸਕੂਲ ‘ਚ ਫੋਟੋਗ੍ਰਾਫੀ ਸਿਖਾਉਣ ਵਾਲੀ ਸਪੰਦਿਤਾ ਮਲਿਕ ਦਾ ਕਹਿਣਾ ਹੈ ਕਿ ਇੱਥੇ ਹਰ ਕੋਈ ਡਰਾਇਆ ਹੋਇਆ ਹੈ। ਲੋਕ ਡਿਪ੍ਰੈਸ਼ਨ ਵਿੱਚ ਹਨ, ਉਨ੍ਹਾਂ ਨੇ ਟੀਵੀ ਤੇ ਸੋਸ਼ਲ ਮੀਡੀਆ ਵੀ ਬੰਦ ਕਰ ਦਿੱਤਾ ਹੈ।

ਖ਼ਬਰਾਂ ਹਨ ਕਿ ਨਿਊਯਾਰਕ ‘ਚ ਸੰਕਰਮਿਤ ਲੋਕਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ। ਸਾਰਿਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ। ਜੇ ਕੋਈ 911 ਡਾਇਲ ਕਰਦਾ ਹੈ ਤੇ ਕੋਰੋਨਾ ਦੇ ਸੰਕੇਤ ਦਿਖਾਉਂਦਾ ਹੈ, ਤਾਂ ਉਸ ਨੂੰ ਕੁਆਰੰਟੀਨ ਦੀ ਸਲਾਹ ਦਿੱਤੀ ਜਾ ਰਹੀ ਹੈ।

ਨਿਊਯਾਰਕ ਸਿਟੀ ‘ਚ 3 ਮਹੀਨੇ ਦਾ ਕਿਰਾਇਆ ਸਰਕਾਰ ਦੇ ਰਹੀ ਹੈ:

ਆਈਟੀ ਪੇਸ਼ੇਵਰ ਦਾ ਕਹਿਣਾ ਹੈ ਕਿ ਨਿਊਯਾਰਕ ਸਿਟੀ ‘ਚ ਮਕਾਨ ਮਾਲਕ ਕਿਰਾਏਦਾਰ ਨੂੰ ਨਹੀਂ ਕੱਢ ਸਕਦਾ। ਸਰਕਾਰ 3 ਮਹੀਨੇ ਦਾ ਕਿਰਾਇਆ ਦਵੇਗੀ। ਇਸ ਤੋਂ ਇਲਾਵਾ, ਸਾਲਾਨਾ ਇੱਕ ਲੱਖ ਡਾਲਰ (ਲਗਪਗ 75 ਲੱਖ ਰੁਪਏ) ਕਮਾਉਣ ਵਾਲਿਆਂ ਲਈ ਸਰਕਾਰ 1200 ਡਾਲਰ (90 ਹਜ਼ਾਰ ਰੁਪਏ), ਵਿਆਹੁਤਾ ਲੋਕਾਂ ਲਈ 1.8 ਲੱਖ ਰੁਪਏ ਅਤੇ ਜੇ ਕੋਈ ਬੱਚਾ ਹੈ, ਤਾਂ ਉਹ ਖਾਤੇ ‘ਚ 35 ਹਜ਼ਾਰ ਰੁਪਏ ਦੇ ਰਹੀ ਹੈ। ਬੇਘਰੇ ਮਜ਼ਦੂਰਾਂ ਦੇ ਖਾਤੇ ਵਿੱਚ ਸਰਕਾਰ 3000 ਡਾਲਰ (2.26 ਲੱਖ ਰੁਪਏ) ਦਿੱਤੇ ਗਏ ਹਨ।