ਚੰਡੀਗੜ੍ਹ/ਮੁਹਾਲੀ: ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕੋਰੋਨਾ ਵਾਇਰਸ ਫੈਲਣ ਕਾਰਨ ਚੁਇੰਗਮ, ਪਾਨ  ਮਸਾਲਾ ਤੇ ਗੁਟਕੇ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਸਾਰੇ ਉਤਪਾਦਾਂ 'ਤੇ ਤਿੰਨ ਮਹੀਨਿਆਂ ਲਈ ਪਾਬੰਦੀ ਲਾਈ ਗਈ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਇਸ ਸਬੰਧੀ ਇੱਕ ਮੀਟਿੰਗ ਵਿੱਚ ਇਹ ਫੈਸਲਾ ਲਿਆ।

ਪ੍ਰਮੁੱਖ ਸਕੱਤਰ ਸਿਹਤ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਹੈ ਕਿ ਅਗਲੇ ਤਿੰਨ ਮਹੀਨਿਆਂ ਲਈ ਇਨ੍ਹਾਂ ਸਾਰੇ ਸਾਮਾਨ ਨੂੰ ਵੇਚਣ ਤੇ ਖਰੀਦਣ ‘ਤੇ ਪਾਬੰਦੀ ਹੈ। ਜੇ ਕੋਈ ਦੁਕਾਨਦਾਰ ਤੇ ਥੋਕ ਵਿਕਰੇਤਾ ਇਨ੍ਹਾਂ ਚੀਜ਼ਾਂ ਨੂੰ ਵੇਚਣ ਜਾਂ ਰਿਟੇਲਰਾਂ ਨੂੰ ਪਹੁੰਚਾਉਣ ਦਾ ਕੰਮ ਕਰਦਾ ਹੈ, ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।

ਇਨਫੈਕਸ਼ਨ ਫੈਲ੍ਹਣ ਦਾ ਖਤਰਾ:

ਮੰਨਿਆ ਜਾਂਦਾ ਹੈ ਕਿ ਚੁਇੰਗਮ, ਗੁਟਖਾ ਤੇ ਪਾਨ ਮਸਾਲਾ ਖਾਣਾ ਕੋਰੋਨਾਵਾਇਰਸ ਦੇ ਫੈਲਣ ਦਾ ਕਾਰਨ ਵੀ ਮੰਨਿਆ ਜਾ ਰਿਹਾ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਕਈ ਹੋਰ ਸੂਬਿਆਂ ਨੇ ਇਸ 'ਤੇ ਇੱਕ ਸਾਲ ਲਈ ਪਾਬੰਦੀ ਲਾਈ ਹੈ।

ਇਹ ਵੀ ਪੜ੍ਹੋ :

ਹਮਲੇ 'ਚ ਫੱਟੜ ਹੋਏ ਪੁਲਿਸ ਮੁਲਾਜ਼ਮ ਨੂੰ ਕੈਪਟਨ ਨੇ ਕੀਤੀ ਵੀਡੀਓ ਕਾਲ, ਕਿਹਾ "ਬੇਟਾ, ਸਾਨੂੰ ਫ਼ਖਰ ਹੈ ਤੁਹਾਡੇ ਤੇ"

ਕੋਰੋਨਾ ਕਾਰਨ ਸਬ ਇੰਸਪੈਕਟਰ ਦੀ ਮੌਤ, ਪਰਿਵਾਰ ਨੇ ਨਹੀਂ ਲਈ ਲਾਸ਼, ਅੰਤ ਪੁਲਿਸ ਮਹਿਕਮੇ ਨੇ ਨਿਭਾਇਆ ਸਾਥ