ਵਾਸ਼ਿੰਗਟਨ: ਇੱਕ ਅਮਰੀਕੀ ਰਿਪੋਰਟ ਵਿੱਚ ਆਈਟੀ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਅਮਰੀਕਾ ‘ਚ ਐਚ-1 ਬੀ ਵੀਜ਼ਾ ਧਾਰਕਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਕੰਪਨੀਆਂ ਯੋਜਨਾ ਅਧੀਨ ਸਥਾਨਕ ਔਸਤ ਨਾਲੋਂ ਘੱਟ ਤਨਖਾਹ ਦਿੰਦੀਆਂ ਹਨ। ਇਨ੍ਹਾਂ ‘ਚ ਫੇਸਬੁੱਕ, ਐਪਲ ਤੇ ਮਾਈਕ੍ਰੋਸਾਫਟ ਵਰਗੀਆਂ ਅਮਰੀਕੀ ਟੈਕਨੋਲੋਜੀ ਫਰਮਾਂ ਸ਼ਾਮਲ ਹਨ।


ਨਵੀਂ ਰਿਪੋਰਟ ‘ਚ ਇਸ ਦਾ ਦਾਅਵਾ ਕੀਤਾ ਗਿਆ ਹੈ। ਇਕੋਨੋਮੀ ਪੋਲਿਸੀ ਇੰਸਟੀਟਿਊਟ ਦੀ ਰਿਪੋਰਟ ‘ਚ ਕਿਹਾ ਗਿਆ ਹੈ, “ਚੋਟੀ ਦੀਆਂ ਕੰਪਨੀਆਂ ਜਿਹੜੀਆਂ ਐਚ-1 ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ਦਿੰਦੀਆਂ ਹਨ ਉਨ੍ਹਾਂ ‘ਚ ਐਮਾਜ਼ਾਨ, ਮਾਈਕ੍ਰੋਸਾੱਫਟ, ਵਾਲਮਾਰਟ, ਗੂਗਲ, ਐਪਲ ਤੇ ਫੇਸਬੁੱਕ ਸ਼ਾਮਲ ਹਨ। ਇਹ ਸਾਰੀਆਂ ਕੰਪਨੀਆਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਹਨ ਤੇ ਆਪਣੇ ਐੱਚ-1 ਬੀ ਕਰਮਚਾਰੀਆਂ ਨੂੰ ਬਾਜ਼ਾਰ ਨਾਲੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ।”


ਇਹ ਰਿਪੋਰਟ ਡੈਨੀਅਲ ਕੋਸਟਾ ਅਤੇ ਰੋਨ ਹੀਰਾ ਦੁਆਰਾ "ਐਚ-1 ਬੀ ਵੈਜੀਜ ਐਂਡ ਪ੍ਰਵੇਲਿੰਗ ਵੇਜ ਲੈਵਲ" ਨਾਮ ਹੇਠ ਜਾਰੀ ਕੀਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਕਿਰਤ ਵਿਭਾਗ (ਡੀਓਐਲ) ਦੁਆਰਾ ਪ੍ਰਮਾਣਿਤ ਐਚ -1 ਬੀ ਅਹੁਦਿਆਂ ਦੇ 60 ਪ੍ਰਤੀਸ਼ਤ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਥਾਨਕ ਔਸਤ ਤਨਖਾਹ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ।


 

ਅਮਰੀਕੀ ਰਿਪੋਰਟ ਨੇ ਉਡਾਏ ਹੋਸ਼, ਜੂਨ ਤੱਕ ਮੱਚੇਗੀ ਤਬਾਹੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ